July 23, 2026, 5:31 pm
----------- Advertisement -----------
HomeNewsBreaking Newsਪੰਜਾਬ ਲੋਕ ਕਾਂਗਰਸ ਨੇ ਸੀ ਐਮ ਭਗਵੰਤ ਮਾਨ ਨੂੰ ਯਾਦ ਕਰਾਏ ਵਾਅਦੇ

ਪੰਜਾਬ ਲੋਕ ਕਾਂਗਰਸ ਨੇ ਸੀ ਐਮ ਭਗਵੰਤ ਮਾਨ ਨੂੰ ਯਾਦ ਕਰਾਏ ਵਾਅਦੇ

Published on

----------- Advertisement -----------

ਚੰਡੀਗੜ੍ਹ, 25 ਮਾਰਚ 2022 – ਪੰਜਾਬ ਲੋਕ ਕਾਂਗਰਸ ਵੱਲੋਂ ਟਵੀਟ ਕੀਤਾ ਗਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਲਈ ਕੀਤੇ ਵਾਅਦੇ ਯਾਦ ਕਰਾਏ ਹਨ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦਾ ਹੱਲ ਕਰ ਸਕਣ।

ਪੰਜਾਬ ਲੋਕ ਕਾਂਗਰਸ ਨੇ ਟਵੀਟ ਕਰਦਿਆਂ ਕਿਹਾ ਕਿ ਭਵਿੱਖ ਲਈ ਕਿਰਪਾ ਕਰਕੇ ਆਪਣੇ ਕੀਤੇ ਵਾਅਦਿਆਂ ਨੂੰ ਨੋਟ ਕਰੋ। ਤੁਸੀਂ ਚੀਜ਼ਾਂ ਨੂੰ ਭੁੱਲ ਜਾਂਦੇ ਹੋ….

  • ਬੀਬੀ ਖਾਲੜਾ ਨੂੰ ਰਾਜ ਸਭਾ ਭੇਜਣਾ ?
  • ਬਹਿਬਲਕਲਾਂ ਦੇ ਪੀੜਤਾਂ ਨੂੰ 24 ਘੰਟਿਆਂ ਵਿੱਚ ਇਨਸਾਫ਼ ?
  • ਪ੍ਰਧਾਨ ਮੰਤਰੀ ਨਾਲ ਮੀਟਿੰਗ ਵਿੱਚ ਉਠਾਇਆ ਜਾਵੇਗਾ ਬੀਬੀਐਮਬੀ ਦਾ ਮੁੱਦਾ ?

ਤੁਹਾਨੂੰ ਦੱਸ ਦੇਈਏ ਕਿ ਆਪ ਵੱਲੋਂ ਬੀਬੀ ਖਾਲੜਾ ਨੂੰ ਰਾਜ ਸਭਾ ਲਈ ਆਪ ਵੱਲੋਂ ਨਹੀਂ ਚੁਣਿਆ ਗਿਆ ਜਦੋਂ ਕਿ ਬੀਤੇ ਦਿਨ 24 ਮਾਰਚ ਨੂੰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਪੰਜਾਬ ਲਈ ਸਪੈਸ਼ਲ ਪੈਕਜ਼ ਦੀ ਮੰਗ ਕੀਤੀ ਸੀ ਅਤੇ ਬੀਬੀਐਮਬੀ ਦੇ ਮੁੱਦੇ ‘ਤੇ ਕੋਈ ਗੱਲ ਹੋਈ ਜਾਂ ਨਹੀਂ ਇਸ ਬਾਰੇ ਨਹੀਂ ਦੱਸਿਆ ਗਿਆ। ਜਦੋਂ ਕਿ ਸਿੱਖ ਸੰਗਤ ਅਜੇ ਵੀ ਬਹਿਬਲਕਲਾਂ ਦੇ ਪੀੜਤਾਂ ਲਈ ਇਨਸਾਫ ਉਡੀਕ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...