ਅਦਾਕਾਰਾ ਸ਼ਰਧਾ ਕਪੂਰ ਅਤੇ ਉਸ ਦਾ ਬੁਆਏਫ੍ਰੈਂਡ ਰੋਹਨ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਉਹ ਇਕ-ਦੂਜੇ ਨੂੰ ਲੈ ਕੇ ਕਾਫੀ ਸੀਰੀਅਸ ਵੀ ਸਨ। ਦੋਹਾਂ ਦੇ ਜਲਦ ਹੀ ਵਿਆਹ ਕਰਨ ਦੀ ਵੀ ਚਰਚਾ ਸੀ। ਹਾਲਾਂਕਿ ਹੁਣ ਖਬਰ ਹੈ ਕਿ ਦੋਵਾਂ ਵਿਚਾਲੇ ਸਭ ਠੀਕ ਨਹੀਂ ਹੈ ਅਤੇ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਇਸ ਮਾਮਲੇ ‘ਤੇ ਸ਼ਰਧਾ ਕਪੂਰ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਪਰ ਹਾਲ ਹੀ ਵਿੱਚ ਰੋਹਨ ਸ਼੍ਰੇਸ਼ਠ ਨੇ ਆਪਣੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਚੁੱਪੀ ਤੋੜੀ ਹੈ। ਸ਼ਰਧਾ ਕਪੂਰ ਅਤੇ ਰੋਹਨ ਸ਼੍ਰੇਸ਼ਠ ਬਾਰੇ ਖਬਰਾਂ ਹਨ ਕਿ ਦੋਵਾਂ ਵਿਚਾਲੇ ਝਗੜਾ ਇਸ ਸਾਲ ਜਨਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਫਿਰ ਫਰਵਰੀ ‘ਚ ਦੋਵੇਂ ਵੱਖ ਹੋ ਗਏ ਸਨ।
ਇਹੀ ਕਾਰਨ ਸੀ ਕਿ ਰੋਹਨ ਸ਼ਰਧਾ ਦੇ ਜਨਮਦਿਨ ਸਮਾਰੋਹ ‘ਚ ਵੀ ਸ਼ਾਮਲ ਨਹੀਂ ਹੋਏ। ਉਂਜ ਦੋਵਾਂ ਵਿਚਾਲੇ ਦਰਾਰ ਕਿਉਂ ਆਈ? ਇਸ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਇਹ ਖਬਰ ਅੱਗ ਵਾਂਗ ਫੈਲਣ ਤੋਂ ਬਾਅਦ ਸ਼ਰਧਾ ਕਪੂਰ ਦੇ ਬੁਆਏਫ੍ਰੈਂਡ ਰੋਹਨ ਸ਼੍ਰੇਸ਼ਠ ਨੇ ਬ੍ਰੇਕਅੱਪ ਦੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ, ‘ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦਾ। ਮੈਂ ਅਜਿਹਾ ਕਦੇ ਨਹੀਂ ਕੀਤਾ ਹੈ ਅਤੇ ਨਾ ਹੀ ਮੈਂ ਇਸ ਵਿੱਚ ਦਿਲਚਸਪੀ ਰੱਖਦਾ ਹਾਂ।’ ਸ਼ਰਧਾ ਅਤੇ ਰੋਹਨ ਦੇ ਜਲਦ ਹੀ ਵਿਆਹ ਕਰਨ ਦੀ ਗੱਲ ਵੀ ਚੱਲ ਰਹੀ ਸੀ।











