ਪਿਛਲੇ ਸਾਲ ਯਾਨੀ ਸਾਲ 2021 ‘ਚ ਅਚਾਨਕ ਇਕ ਅਜਿਹਾ ਨਾਂ ਸਾਹਮਣੇ ਆਇਆ, ਜਿਸ ਨੇ ਦੇਸ਼ ਦਾ ਮਾਣ ਵਧਾਇਆ। ਉਹ ਨਾਂ ਸੀ ਹਰਨਾਜ਼ ਸੰਧੂ ਜਿਸ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਿਆ ਸੀ। ਹਰਨਾਜ਼ ਸੰਧੂ ਅੱਜ ਚੰਡੀਗੜ੍ਹ ਪਹੁੰਚੀ ਹੋਈ ਹੈ। ਇਸ ਖ਼ਾਸ ਮੌਕੇ ‘ਤੇ ਉਹ ਪੰਜਾਬੀ ਸੂਟ ‘ਤੇ ਫੁਲਕਾਰੀ ਵਿੱਚ ਨਜ਼ਰ ਆਈ, ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਜਿੱਥੇ ਉਹ ਸੀ.ਐੱਮ ਭਗਵੰਤ ਮਾਨ ਨੂੰ ਮਿਲੀ ਤੇ ਉਨ੍ਹਾਂ ਨੇ ਕਿਹਾ ਕਿ ਸੀ.ਐੱਮ ਭਗਵੰਤ ਮਾਨ ਨੂੰ ਮਿਲਕੇ ਚੰਗਾ ਲੱਗਿਆ । ਉਨ੍ਹਾਂ ਨੇ ਦੱਸਿਆ ਕਿ ਉਹ ਭਗਵੰਤ ਮਾਨ ਦੀ ਫ਼ੈਨ ਹੈ । ਹਰਨਾਜ਼ ਸੰਧੂ ਨੇ ਮਿਸਯੂਨੀਵਰਸ competition ਬਾਰੇ ਦੱਸਿਆ ਕਿ ਇਹ ਕੰਪੀਟੀਸ਼ਨ ਮੇਰਾ ਖੁਦ ਦੇ ਨਾਲ ਹੀ ਸੀ ।

ਉਨ੍ਹਾਂ ਨੇ ਕਿਹਾ ਕਿ ਲੋਕ ਤਾਂ ਬਹੁਤ ਕੁਝ ਬੋਲਦੇ ਨੇ। ਉਨ੍ਹਾਂ ਨੇ ਆਪਣੇ ਪਤਲੇ ਹੋਣ ਬਾਰੇ ਦੱਸਿਆ ਕਿ ਉਨ੍ਹਾਂ ਨੂੰ ਆਟੇ ਤੋਂ ਅਲਰਜੀ ਹੈ ਜਿਸ ਕਰਕੇ ਉਹ ਆਟਾ ਨਹੀਂ ਖਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ Body shaming ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ । ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀਆਂ ਹੋਰਨਾਂ ਹੀਰੋਇਨਾਂ ਵਾਂਗ ਹਰਨਾਜ਼ ਨੂੰ ਫ਼ਿਲਮਾਂ ‘ਚ ਆਉਣ ਦੀ ਕੋਈ ਕਾਹਲੀ ਨਹੀਂ ਹੈ। ਉਹ ਹਾਲੇ ਹੋਰਨਾਂ ਕੰਮਾਂ ‘ਚ ਰੁੱਝੀ ਹੋਈ ਹੈ । ਜਿਸ ਕਰਕੇ ਉਹ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ ਜਾਵੇਗੀ। ਏਨੀਂ ਦਿਨੀਂ ਉਹ ਭਾਰਤ ਆਈ ਹੋਈ ਹੈ।











