ਮਲਾਇਕਾ ਅਰੋੜਾ ਭਾਵੇਂ ਇੰਟਰਨੈੱਟ ‘ਤੇ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ ਪਰ ਕਦੇ ਉਸ ਦੀਆਂ ਗਲੈਮਰਸ ਫੋਟੋਆਂ ਇੰਟਰਨੈੱਟ ‘ਤੇ ਧਮਾਲ ਮਚਾਉਂਦੀਆਂ ਹਨ ਅਤੇ ਕਦੇ ਉਸ ਦੀਆਂ ਡਾਂਸ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਹਾਵੀ ਹੋ ਜਾਂਦੀਆਂ ਹਨ ਪਰ ਇਸ ਵਾਰ ਉਸ ਨੇ ਡਾਂਸ ਮਿਸ ਯੂਨੀਵਰਸ ਹਰਨਾਜ਼ ਸੰਧੂ ਨਾਲ ਡਾਂਸ ਕੀਤਾ ਹੈ। ਉਸ ਦਾ ਇਹ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਿਹਾ ਹੈ। ਫੈਨਜ਼ ਇਸ ਵੀਡੀਓ ‘ਤੇ ਖੂਬ ਕਮੈਂਟ ਕਰ ਰਹੇ ਹਨ। ਵੀਡੀਓ ‘ਚ ਦੋਵਾਂ ਦਾ ਅੰਦਾਜ਼ ਦੇਖਣ ਯੋਗ ਹੈ।
ਵੀਡੀਓ ਦੀ ਸ਼ੁਰੂਆਤ ‘ਚ ਜਿੱਥੇ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਵੀਡੀਓ ਦੇ ਅੰਤ ‘ਚ ਦੋਵੇਂ ਇਕ-ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਲਾਇਕਾ ਅਰੋੜਾ ਬਲੈਕ ਕਲਰ ਦੇ ਗਾਊਨ ‘ਚ ਨਜ਼ਰ ਆ ਰਹੀ ਹੈ, ਉਥੇ ਹੀ ਉਨ੍ਹਾਂ ਨਾਲ ਮਿਸ ਯੂਨੀਵਰਸ ਹਰਨਾਜ਼ ਸੰਧੂ ਵੀ ਨਜ਼ਰ ਆ ਰਹੀ ਹੈ। ਦੋਵੇਂ ‘ਛਈਆ ਛਈਆ’ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਹਰਨਾਜ਼ ਦਾ ਡਾਂਸ ਦੇਖ ਮਲਾਇਕਾ ਉਸ ਤੋਂ ਇੰਨੀ ਪ੍ਰਭਾਵਿਤ ਹੋ ਜਾਂਦੀ ਹੈ ਕਿ ਉਹ ਉਸ ਨੂੰ ਜੱਫੀ ਪਾ ਲੈਂਦੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।











