September 10, 2026, 8:35 am
----------- Advertisement -----------
HomeNewsLatest NewsHDFC ਅਤੇ HDFC ਬੈਂਕ ਨੂੰ ਰਲੇਵੇਂ ਲਈ ਮਿਲੀ ਮਨਜ਼ੂਰੀ, ਦੋਵਾਂ ਕੰਪਨੀਆਂ ਦੇ...

HDFC ਅਤੇ HDFC ਬੈਂਕ ਨੂੰ ਰਲੇਵੇਂ ਲਈ ਮਿਲੀ ਮਨਜ਼ੂਰੀ, ਦੋਵਾਂ ਕੰਪਨੀਆਂ ਦੇ ਸ਼ੇਅਰ ‘ਚ 8% ਤੋਂ ਵੱਧ ਦੀ ਆਈ ਤੇਜ਼ੀ

Published on

----------- Advertisement -----------

ਹਾਊਸਿੰਗ ਡਿਵੈਲਪਮੈਂਟ ਫਾਈਨਾਂਸ ਕਾਰਪੋਰੇਸ਼ਨ (HDFC) ਅਤੇ HDFC ਬੈਂਕ ਨੇ ਰਲੇਵੇਂ ਦਾ ਐਲਾਨ ਕੀਤਾ ਹੈ। ਇਸ ਸੌਦੇ ਦੇ ਤਹਿਤ HDFC ਦੀ HDFC ਬੈਂਕ ਵਿੱਚ 41% ਹਿੱਸੇਦਾਰੀ ਹੋਵੇਗੀ। HDFC ਨੇ ਅੱਜ ਯਾਨੀ ਸੋਮਵਾਰ ਨੂੰ ਕਿਹਾ ਕਿ ਅੱਜ ਦੀ ਬੋਰਡ ਮੀਟਿੰਗ ਵਿੱਚ HDFC ਨੂੰ HDFC ਬੈਂਕ ਵਿੱਚ ਰਲੇਵੇਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਰਲੇਵੇਂ ਵਿੱਚ ਕੰਪਨੀ ਦੇ ਸ਼ੇਅਰਧਾਰਕ ਅਤੇ ਲੈਣਦਾਰ (ਕਰਜ਼ਦਾਰ) ਵੀ ਸ਼ਾਮਲ ਹੋਣਗੇ।
ਰਲੇਵੇਂ ਦੀ ਖਬਰ ਆਉਂਦੇ ਹੀ ਦੋਵਾਂ ਕੰਪਨੀਆਂ ਦੇ ਸ਼ੇਅਰਾਂ ‘ਚ ਜ਼ਬਰਦਸਤ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਸਵੇਰੇ 10 ਵਜੇ HDFC ਦਾ ਸਟਾਕ 13.60% ਵਧਿਆ ਸੀ। ਇਸੇ ਤਰ੍ਹਾਂ HDFC ਬੈਂਕ ਦੇ ਸਟਾਕ ‘ਚ ਵੀ ਕਰੀਬ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਦੁਪਹਿਰ 2 ਵਜੇ ਦੋਵਾਂ ਕੰਪਨੀਆਂ ਦੇ ਸ਼ੇਅਰਾਂ ‘ਚ 8 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਐਚਡੀਐਫਸੀ ਨੇ ਕਿਹਾ ਕਿ ਪ੍ਰਸਤਾਵਿਤ ਸੌਦੇ ਦਾ ਉਦੇਸ਼ ਐਚਡੀਐਫਸੀ ਬੈਂਕ ਦੇ ਹਾਊਸਿੰਗ ਲੋਨ ਪੋਰਟਫੋਲੀਓ ਵਿੱਚ ਸੁਧਾਰ ਕਰਨਾ ਅਤੇ ਮੌਜੂਦਾ ਗਾਹਕ ਅਧਾਰ ਨੂੰ ਵਧਾਉਣਾ ਹੈ। HDFC ਅਤੇ HDFC ਬੈਂਕ ਦਾ ਇਹ ਰਲੇਵਾਂ ਵਿੱਤੀ ਸਾਲ 2024 ਦੀ ਦੂਜੀ ਜਾਂ ਤੀਜੀ ਤਿਮਾਹੀ ਤੱਕ ਪੂਰਾ ਹੋ ਜਾਵੇਗਾ।
ਦੱਸ ਦਈਏ ਕਿ HDFC ਇੱਕ ਹਾਊਸਿੰਗ ਫਾਇਨਾਂਸ ਕੰਪਨੀ ਹੈ ਜਿਸ ਵਿੱਚ ਮਕਾਨਾਂ ਅਤੇ ਦੁਕਾਨਾਂ ਸਮੇਤ ਹੋਰ ਜਾਇਦਾਦਾਂ ਦੀ ਖਰੀਦਦਾਰੀ ਲਈ ਕਰਜ਼ਾ ਦਿੱਤਾ ਜਾਂਦਾ ਹੈ। ਜਦੋਂ ਕਿ ਐਚਡੀਐਫਸੀ ਬੈਂਕ ਕੋਲ ਬੈਂਕ ਨਾਲ ਸਬੰਧਤ ਸਾਰੇ ਕੰਮ ਹਨ ਜਿਵੇਂ ਕਿ ਹਰ ਕਿਸਮ ਦੇ ਕਰਜ਼ੇ, ਖਾਤਾ ਖੋਲ੍ਹਣਾ ਜਾਂ ਐਫਡੀ ਆਦਿ। HDFC ਲਿਮਟਿਡ ਦੇ ਚੇਅਰਮੈਨ ਦੀਪਕ ਪਾਰੇਖ ਨੇ ਕਿਹਾ ਕਿ ਇਹ ਬਰਾਬਰ ਦਾ ਰਲੇਵਾਂ ਹੈ। ਸਾਡਾ ਮੰਨਣਾ ਹੈ ਕਿ RERA ਦੇ ਲਾਗੂ ਹੋਣ ਨਾਲ, ਹਾਊਸਿੰਗ ਸੈਕਟਰ ਨੂੰ ਬੁਨਿਆਦੀ ਢਾਂਚੇ ਦਾ ਦਰਜਾ, ਕਿਫਾਇਤੀ ਰਿਹਾਇਸ਼ ‘ਤੇ ਸਰਕਾਰੀ ਪਹਿਲਕਦਮੀਆਂ ਸਮੇਤ ਹੋਰ ਚੀਜ਼ਾਂ ਦੇ ਨਾਲ, ਹਾਊਸਿੰਗ ਫਾਇਨਾਂਸ ਕਾਰੋਬਾਰ ਵਿੱਚ ਵੱਡਾ ਉਛਾਲ ਆਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...