ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ 3 ਅਪ੍ਰੈਲ ਨੂੰ ਮਾਂ ਬਣੀ ਹੈ। ਉਸਨੇ ਬੇਟੇ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਫੈਨਜ਼ ਬੱਚੇ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੀ ਤਾਜ਼ਾ ਸਪਾਟ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਹਰਸ਼ ਨੇ ਆਪਣੇ ਬੱਚੇ ਨੂੰ ਗੋਦ ‘ਚ ਚੁਕਿਆ ਹੋਇਆ ਹੈ। ਜਿਵੇਂ ਹੀ ਹਰਸ਼ ਤੇ ਭਾਰਤੀ ਆਪਣੇ ਬੇਟੇ ਨੂੰ ਘਰ ਲਿਜਾਣ ਲਈ ਨਿਕਲੇ ਤਾਂ ਪਾਪਾਰੀਜ਼ਸ ਨੇ ਉਨ੍ਹਾਂ ਨੂੰ ਹਸਪਤਾਲ ਦੇ ਬਾਹਰ ਸਪਾਟ ਕੀਤਾ। ਬੇਟੇ ਦੇ ਆਉਣ ‘ਤੇ ਹਰਸ਼ ਤੇ ਭਾਰਤੀ ਦੇ ਚਿਹਰੇ ਉੱਤੇ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲੀ। ਭਾਰਤੀ ਨੇ 3 ਅਪ੍ਰੈਲ ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਸੀ।
ਉਦੋਂ ਤੋਂ ਭਾਰਤੀ ਹਸਪਤਾਲ ‘ਚ ਵਿੱਚ ਸੀ। ਅਜਿਹੇ ‘ਚ ਹੁਣ ਕਾਮੇਡੀਅਨ ਤਿੰਨ ਦਿਨਾਂ ਦੇ ਬੇਟੇ ਨੂੰ ਲੈ ਕੇ ਘਰ ਪਹੁੰਚ ਗਈ ਹੈ। ਭਾਰਤੀ ਅਤੇ ਹਰਸ਼ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਬੇਟੇ ਦੇ ਜਨਮ ਦੀ ਖੁਸ਼ਖਬਰੀ ਫੈਨਜ਼ ਤੇ ਦੋਸਤਾਂ ਅਤੇ ਸਹਿ ਕਲਾਕਾਰਾਂ ਨਾਲ ਸ਼ੇਅਰ ਕੀਤੀ ਸੀ। ਸਾਹਮਣੇ ਆਈ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਭਾਰਤੀ ਪਾਪਰਾਜ਼ੀ ਲਈ ਪੋਜ਼ ਦੇਣ ਲਈ ਹਰਸ਼ ਦੇ ਚਿਹਰੇ ਤੋਂ ਮਾਸਕ ਹਟਾਉਂਦੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਪਾਪਰਾਜ਼ੀ ਉਨ੍ਹਾਂ ਤੋਂ ਕੁਝ ਸਵਾਲ ਪੁੱਛ ਰਹੇ ਸਨ, ਜਿਸ ਤੋਂ ਬਾਅਦ ਭਾਰਤੀ ਉਨ੍ਹਾਂ ਨੂੰ ਬਾਅਦ ‘ਚ ਗੱਲ ਕਰਨ ਦਾ ਇਸ਼ਾਰਾ ਕਰਦੇ ਹੋਏ ਕਾਫੀ ਕਿਊਟ ਅੰਦਾਜ਼ ‘ਚ ਨਜ਼ਰ ਆਏ।

ਹੁਣ ਹਰ ਕੋਈ ਭਾਰਤੀ ਦੇ ਬੱਚੇ ਦੇ ਨਾਂ ਅਤੇ ਪਹਿਲੀ ਤਸਵੀਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਭਾਰਤੀ ਦੀ ਡਿਲੀਵਰੀ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਉਸ ਦੇ ਹੋਣ ਵਾਲੇ ਬੱਚੇ ਦੇ ਕਈ ਨਾਂ ਸੁਝਾਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਅਤੇ ਹਰਸ਼ ਨੇ ਲਿਖਿਆ, ‘It’s a BOY’। ਸਟਾਰ ਜੋੜੇ ਨੇ ਪ੍ਰੈਗਨੈਂਸੀ ਫੋਟੋਸ਼ੂਟ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਵਿੱਚ ਭਾਰਤੀ ਅਤੇ ਹਰਸ਼ ਇੱਕ ਦੂਜੇ ਨਾਲ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।











