ਮਸ਼ਹੂਰ ਟੀਵੀ ਜੋੜਾ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਹਾਲ ਹੀ ਵਿੱਚ ਇੱਕ ਬੱਚੀ ਦੇ ਮਾਤਾ-ਪਿਤਾ ਬਣੇ ਹਨ। ਇਹ ਜੋੜਾ ਆਪਣੇ ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣਿਆ ਹੈ। ਹਾਲ ਹੀ ‘ਚ ਗੁਰਮੀਤ ਚੌਧਰੀ ਨੇ ਇਸ ਬਾਰੇ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਇਸ ਤਰ੍ਹਾਂ ਸਜਾਇਆ ਗਿਆ ਹੈ ਜਿਵੇਂ ਕੋਈ ਤਿਉਹਾਰ ਹੋਵੇ। ਦੋਵਾਂ ਨੇ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਆਪਣੀ ਲਾਡੋ ਰਾਣੀ ਦਾ ਘਰ ‘ਚ ਸਵਾਗਤ ਕੀਤਾ ਸੀ। ਹੁਣ ਗੁਰਮੀਤ ਚੌਧਰੀ ਨੇ ਆਪਣੀ ਬੇਟੀ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਗੁਰਮੀਤ ਅਤੇ ਉਨ੍ਹਾਂ ਦੀ ਬੇਟੀ ਦੇ ਹੱਥ ਨਜ਼ਰ ਆ ਰਹੇ ਹਨ। ਹਾਲਾਂਕਿ ਉਸ ਨੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ।
ਗੁਰਮੀਤ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਧੀ ਦੇ ਨਾਲ ਪਹਿਲੀ ਵਾਰ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਦਰਸ਼ਕਾਂ ਦੇ ਨਾਲ-ਨਾਲ ਕਲਾਕਾਰਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਹਰ ਕੋਈ ਹਾਰਟ ਤੇ ਪਿਆਰ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਉਸਦੀ ਧੀ ਗੁਰਮੀਤ ਦੀਆਂ ਉਂਗਲਾਂ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਓ ਆਪਣੀ ਧੀ ਦੇ ਨੰਨ੍ਹੇ-ਨੰਨ੍ਹੇ ਹੱਥਾਂ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਪਿਓ-ਧੀ ਦਾ ਇਹ ਕਿਊਟ ਵੀਡੀਓ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ- ‘ਮੇਰੀ ਛੋਟੀ ਰਾਜਕੁਮਾਰੀ।’ ਕਈ ਟੀਵੀ ਹਸਤੀਆਂ ਨੇ ਉਨ੍ਹਾਂ ਦੇ ਇਸ ਵੀਡੀਓ ‘ਤੇ ਪਿਆਰ ਜਤਾਇਆ ਹੈ। ਗੁਰਮੀਤ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, ‘ਬਹੁਤ ਪਿਆਰੀ ਮੇਰੀ ਪਿਆਰੀ।’ ਇਸ ਤਰ੍ਹਾਂ ਇਸ ਵੀਡੀਓ ਉੱਤੇ ਕਈ ਕਮੈਂਟ ਆਏ ਹਨ।











