June 26, 2026, 3:56 pm
----------- Advertisement -----------
HomeNewsBreaking Newsਝਾਰਖੰਡ ਰੋਪਵੇਅ ਹਾਦਸਾ : ਦੋ ਲੋਕਾਂ ਦੀ ਮੌਤ, 12 ਲੋਕ ਜ਼ਖਮੀ, 24...

ਝਾਰਖੰਡ ਰੋਪਵੇਅ ਹਾਦਸਾ : ਦੋ ਲੋਕਾਂ ਦੀ ਮੌਤ, 12 ਲੋਕ ਜ਼ਖਮੀ, 24 ਘੰਟਿਆਂ ਬਾਅਦ ਵੀ 21 ਜਾਨਾਂ ਖਤਰੇ ‘ਚ

Published on

----------- Advertisement -----------

ਝਾਰਖੰਡ ਦੇ ਦੇਵਘਰ ‘ਚ ਤ੍ਰਿਕੁਟ ਪਹਾੜ ਦੇ ਰੋਪਵੇਅ ‘ਤੇ 24 ਘੰਟੇ ਬੀਤ ਜਾਣ ਦੇ ਬਾਵਜੂਦ 21 ਜਾਨਾਂ ਹਾਦਸੇ ‘ਚ ਫਸੀਆਂ ਹੋਈਆਂ ਹਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਸੈਨਾ, ਹਵਾਈ ਸੈਨਾ ਅਤੇ ਐਨਡੀਆਰਐਫ ਦੀਆ ਟੀਮਾਂ ਲੱਗੀਆਂ ਹੋਈਆਂ ਹਨ। ਸੋਮਵਾਰ ਦੁਪਹਿਰ 12 ਵਜੇ ਐਮਆਈ-17 ਹੈਲੀਕਾਪਟਰ ਦੀ ਮਦਦ ਨਾਲ ਮੁੜ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਹੁਣ ਤੱਕ 27 ਸ਼ਰਧਾਲੂਆਂ ਨੂੰ ਬਚਾਇਆ ਜਾ ਚੁੱਕਾ ਹੈ। ਦੋ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਟਰਾਲੀਆਂ ਵਿੱਚ 48 ਦੇ ਕਰੀਬ ਲੋਕ ਸਾਰੀ ਰਾਤ ਭੁੱਖੇ-ਪਿਆਸੇ ਫਸੇ ਰਹੇ।


ਦੱਸ ਦਈਏ ਕਿ ਰਾਮਨਵਮੀ ਦੀ ਪੂਜਾ ਅਤੇ ਦਰਸ਼ਨਾਂ ਲਈ ਐਤਵਾਰ ਨੂੰ ਇੱਥੇ ਸੈਂਕੜੇ ਸੈਲਾਨੀ ਪੁੱਜੇ ਹੋਏ ਸਨ। ਹਾਦਸਾ ਐਤਵਾਰ ਸ਼ਾਮ 4 ਵਜੇ ਵਾਪਰਿਆ ਜਦੋਂ ਪਹਾੜ ‘ਤੇ ਬਣੇ ਮੰਦਰ ਵੱਲ 26 ਟਰਾਲੀਆਂ ਇੱਕੋ ਸਮੇਂ ਰਵਾਨਾ ਹੋ ਰਹੀਆਂ ਸਨ। ਜਿਸ ਕਾਰਨ ਤਾਰਾਂ ‘ਤੇ ਅਚਾਨਕ ਲੋਡ ਵੱਧ ਗਿਆ ਅਤੇ ਰੋਲਰ ਟੁੱਟ ਗਿਆ। ਤਿੰਨ ਟਰਾਲੀਆਂ ਪਹਾੜ ਨਾਲ ਟਕਰਾ ਗਈਆਂ। ਇਸ ਕਾਰਨ ਦੋ ਟਰਾਲੀਆਂ ਹੇਠਾਂ ਡਿੱਗ ਗਈਆਂ। ਇਸ ‘ਚ ਸਵਾਰ 12 ਲੋਕ ਜ਼ਖਮੀ ਹੋ ਗਏ ਅਤੇ ਦੋ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਬਾਕੀ ਟਰਾਲੀਆਂ ਇੱਕ ਦੂਜੇ ਨਾਲ ਟਕਰਾ ਕੇ ਰੁਕ ਗਈਆਂ। ਕੁਝ ਟਰਾਲੀਆਂ ਅਜੇ ਵੀ ਫਸੀਆਂ ਹੋਈਆਂ ਹਨ, ਜਿਨ੍ਹਾਂ ਵਿੱਚ 21 ਸ਼ਰਧਾਲੂ ਅਜੇ ਵੀ ਸਵਾਰ ਹਨ। ਇਨ੍ਹਾਂ ਵਿੱਚ ਛੋਟੇ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।


ਜ਼ਿਕਰਯੋਗ ਹੈ ਕਿ ਤ੍ਰਿਕੁਟਾਚਲ ਮਹਾਦੇਵ ਮੰਦਰ ਅਤੇ ਰਿਸ਼ੀ ਦਯਾਨੰਦ ਦਾ ਆਸ਼ਰਮ ਤ੍ਰਿਕੁਟਾ ਪਹਾੜੀ ‘ਤੇ ਸਥਿਤ ਹੈ। ਹਰ ਸਾਲ ਹਜ਼ਾਰਾਂ ਲੋਕ ਇੱਥੇ ਮੰਦਰ ਦੇ ਦਰਸ਼ਨ ਲਈ ਆਉਂਦੇ ਹਨ। ਇਸ ਦੇ ਲਈ ਇੱਥੇ ਰੋਪਵੇਅ ਬਣਾਇਆ ਗਿਆ ਹੈ। ਇਹ ਝਾਰਖੰਡ ਦਾ ਇੱਕੋ ਇੱਕ ਅਤੇ ਸਭ ਤੋਂ ਉੱਚਾ ਰੋਪਵੇਅ ਹੈ। ਇਸ ਤੱਕ ਪਹੁੰਚਣ ਲਈ ਇੱਕ-ਇੱਕ ਟਰਾਲੀ ਵਿੱਚ 4-4 ਵਿਅਕਤੀਆਂ ਨੂੰ ਉੱਪਰ ਭੇਜਿਆ ਜਾਂਦਾ ਹੈ।


ਸੈਨਾ ਨੂੰ ਬਚਾਅ ਕਾਰਜਾਂ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਟਰਾਲੀਆਂ ਦੋ ਪਹਾੜਾਂ ਵਿਚਕਾਰ ਫਸੀਆਂ ਹੋਈਆਂ ਹਨ। ਜਿਵੇਂ ਹੀ ਹੈਲੀਕਾਪਟਰ ਨੂੰ ਉਨ੍ਹਾਂ ਦੇ ਨੇੜੇ ਲਿਜਾਇਆ ਗਿਆ ਤਾਂ ਤੇਜ਼ ਹਵਾ ਕਾਰਨ ਉਹ ਹਿੱਲਣ ਲੱਗ ਪਏ। ਏਅਰਲਿਫਟ ਬਹੁਤ ਸਾਵਧਾਨੀ ਨਾਲ ਕੀਤਾ ਜਾ ਰਿਹਾ ਹੈ। ਕੁਝ ਲੋਕਾਂ ਨੂੰ ਰੱਸੀਆਂ ਦੀ ਮਦਦ ਨਾਲ ਬਚਾਇਆ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...

‘ਕੱਦ 2 ਇੰਚ ਉੱਚਾ, ਮਾਸਕ ਲਾਇਆ, ਗਲੇ ‘ਤੇ ਨਿਸ਼ਾਨ ਨਹੀਂ’, ਕਥਿਤ ਵੀਡੀਓ ਵਿਵਾਦ ‘ਤੇ CM ਮਾਨ ਦੇ ਖੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀਰਵਾਰ ਨੂੰ ਮੋਹਾਲੀ ਵਿੱਚ ਆਪਣੇ ਕਥਿਤ ਵਾਇਰਲ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...