IPL 2022 ‘ਚ ਲਗਾਤਾਰ ਚਾਰ ਮੈਚ ਹਾਰਨ ਵਾਲੀ ਚੇਨਈ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। NCA ‘ਚ ਟ੍ਰੇਨਿੰਗ ਕਰ ਰਹੇ ਦੀਪਕ ਚਾਹਰ ਨੂੰ ਦੂਜੀ ਵਾਰ ਸੱਟ ਲੱਗੀ ਹੈ। ਇਸ ਵਾਰ ਉਸ ਦੀ ਪਿੱਠ ‘ਤੇ ਸੱਟ ਲੱਗੀ ਹੈ ਅਤੇ ਹੁਣ ਉਸ ਦੀ ਆਈਪੀਐੱਲ ‘ਚ ਵਾਪਸੀ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾ ਇਸ ਸਾਲ ਫਰਵਰੀ ਮਹੀਨੇ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਲੜੀ ਦੌਰਾਨ ਉਸ ਦੀ ਮਾਸਪੇਸ਼ੀਆਂ ਵਿੱਚ ਖਿਚਾਅ ਦਾ ਸ਼ਿਕਾਰ ਹੋ ਗਿਆ ਸੀ। ਦੀਪਕ ਚਾਹਰ ਦੇ ਅਪ੍ਰੈਲ ਦੇ ਅੰਤ ਤੱਕ ਫਿੱਟ ਹੋਣ ਦੀ ਉਮੀਦ ਸੀ।
ਮੰਨਿਆ ਜਾ ਰਿਹਾ ਸੀ ਕਿ ਚਾਹਰ 25 ਅਪ੍ਰੈਲ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਮੈਚ ‘ਚ ਦੀਪਕ ਚਾਹਰ ਖੇਡ ਸਕਦੇ ਸਨ। ਜੇਕਰ 25 ਅਪ੍ਰੈਲ ਨੂੰ ਦੀਪਕ ਦੀ ਵਾਪਸੀ ਹੁੰਦੀ ਤਾਂ ਚੇਨਈ ਦੇ ਲੀਗ ਗੇੜ ‘ਚ ਸੱਤ ਮੈਚ ਬਾਕੀ ਰਹਿ ਜਾਂਦੇ ਅਤੇ ਬਾਕੀ ਮੈਚ ਜਿੱਤ ਕੇ ਇਹ ਟੀਮ ਪਲੇਆਫ ‘ਚ ਜਗ੍ਹਾ ਬਣਾ ਸਕਦੀ ਸੀ ਪਰ ਹੁਣ ਉਸ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ।
ਦੀਪਕ ਚਾਹਰ ਚੇਨਈ ਲਈ ਪਾਵਰਪਲੇਅ ਵਿੱਚ ਮੁੱਖ ਗੇਂਦਬਾਜ਼ ਸਨ ਟੀਮ ਨੂੰ ਉਸ ਦੀ ਕਮੀ ਬਹੁਤ ਮਹਿਸੂਸ ਹੋਈ ਹੈ। ਦੀਪਕ ਦੀ ਜਗ੍ਹਾ ਮੁਕੇਸ਼ ਚੌਧਰੀ ਨੂੰ ਮੌਕਾ ਦਿੱਤਾ ਗਿਆ ਹੈ ਪਰ ਚੇਨਈ ਲਈ ਪਾਵਰਪਲੇ ‘ਚ ਕੋਈ ਵੀ ਗੇਂਦਬਾਜ਼ ਵਿਕਟ ਹਾਸਲ ਨਹੀਂ ਕਰ ਸਕਿਆ। ਦੱਸ ਦਈਏ ਕਿ ਭਾਰਤ ਨੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਟੀ-20 ਵਿਸ਼ਵ ਕੱਪ ਖੇਡਣਾ ਹੈ। ਅਜਿਹੇ ‘ਚ ਟੀਮ ਇੰਡੀਆ ਚਾਹਰ ਦੇ ਪੂਰੀ ਤਰ੍ਹਾਂ ਫਿੱਟ ਹੋਣ ਤੋਂ ਬਾਅਦ ਹੀ ਮੈਚ ਖੇਡਣਾ ਚਾਹੇਗੀ। ਇਸ ਕਾਰਨ ਉਨ੍ਹਾਂ ਦੀ ਵਾਪਸੀ ‘ਚ ਸਮਾਂ ਲੱਗ ਸਕਦਾ ਹੈ।
----------- Advertisement -----------
IPL 2022 : ਚੇਨਈ ਟੀਮ ਨੂੰ ਵੱਡਾ ਝਟਕਾ; ਦੀਪਕ ਚਾਹਰ ਦੂਜੀ ਵਾਰ ਹੋਏ ਜ਼ਖਮੀ
Published on
----------- Advertisement -----------
----------- Advertisement -----------












