ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹਾਲ ਹੀ ‘ਚ ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਅਜੇ ਤੱਕ ਇਹ ਫਿਲਮ ਨਹੀਂ ਦੇਖੀ ਹੈ। ਇਸ ਦਾ ਕਾਰਨ ਦੱਸਦੇ ਹੋਏ ਸੋਨੂੰ ਨੇ ਕਿਹਾ ਕਿ ਜਦੋਂ ਉਹ ਅਜਿਹੀਆਂ ਕਹਾਣੀਆਂ ਸੁਣਦੇ ਹਨ ਤਾਂ ਅੰਦਰੋਂ ਰੋਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ‘ਚ ਇਹ ਫਿਲਮ ਦੇਖਣ ਦੀ ਹਿੰਮਤ ਨਹੀਂ ਹੈ।
ਸੋਨੂੰ ਨੇ ਕਿਹਾ, “ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਕੇ ਮੈਂ ਅੰਦਰੋਂ ਰੋ ਪੈਂਦਾ ਹਾਂ।ਅਜਿਹਾ ਸਿਰਫ ਇਹ ਸਿਰਫ਼ ਇਸ ਫਿਲਮ ਬਾਰੇ ਹੀ ਨਹੀਂ ਹੈ। ਮੈਂ ਅਜਿਹੇ ਸਾਰੇ ਅਪਰਾਧਾਂ ਨੂੰ ਲੈ ਕੇ ਬਹੁਤ ਸੰਵੇਦਨਸ਼ੀਲ ਹਾਂ। ਮੇਰੇ ਵਿੱਚ ਇਹ ਫ਼ਿਲਮ ਦੇਖਣ ਦੀ ਹਿੰਮਤ ਨਹੀਂ ਹੈ। ਮੇਰੀ ਸੰਵੇਦਨਸ਼ੀਲਤਾ ਸਿਰਫ਼ ਕਸ਼ਮੀਰੀ ਪੰਡਤਾਂ ਪ੍ਰਤੀ ਹੀ ਨਹੀਂ ਹੈ। ਉਨ੍ਹਾਂ ਸਾਰੇ ਭਾਈਚਾਰਿਆਂ ਨਾਲ ਹੈ ਜਿਨ੍ਹਾਂ ਨੇ ਇਸ ਵਿਦਰੋਹੀ ਕਾਰਵਾਈ ਕਾਰਨ ਬਹੁਤ ਨੁਕਸਾਨ ਝੱਲਿਆ ਹੈ।”
ਇਸ ਫਿਲਮ ਨੂੰ ਨਾ ਦੇਖਣ ਦਾ ਇਕ ਹੋਰ ਕਾਰਨ ਦੱਸਦੇ ਹੋਏ ਸੋਨੂੰ ਨੇ ਕਿਹਾ, ”ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਮੈਂ ਦੁਬਈ ‘ਚ ਸੀ। ਉਸ ਸਮੇਂ ‘ਦਿ ਕਸ਼ਮੀਰ ਫਾਈਲਜ਼’ ਦੁਬਈ ‘ਚ ਰਿਲੀਜ਼ ਨਹੀਂ ਹੋਈ ਸੀ ਪਰ ਭਾਰਤ ਵਾਪਸ ਆਉਣ ‘ਤੇ ਵੀ ਇਸ ਫਿਲਮ ਨੂੰ ਦੇਖਣ ਲਈ ਮੇਰੀ ਹਿੰਮਤ ਨਹੀਂ ਹੋਈ।” ਦੱਸ ਦਈਏ ਕਿ ‘ਦਿ ਕਸ਼ਮੀਰ ਫਾਈਲਜ਼’ ਵਿਵੇਕ ਅਗਨੀਹੋਤਰੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਕਸ਼ਮੀਰੀ ਪੰਡਤਾਂ ‘ਤੇ ਆਧਾਰਿਤ ਹੈ। ਇਸ ਫਿਲਮ ‘ਚ ਵਿਵੇਕ ਦੀ ਪਤਨੀ ਪੱਲਵੀ ਜੋਸ਼ੀ ਨੇ ਜੇਐੱਨਯੂ ਦੀ ਪ੍ਰੋਫੈਸਰ ਰਾਧਿਕਾ ਮੈਨਨ ਦਾ ਕਿਰਦਾਰ ਨਿਭਾਇਆ ਹੈ।
----------- Advertisement -----------
ਗਾਇਕ ਸੋਨੂੰ ਨਿਗਮ ਨੇ ਅਜੇ ਤੱਕ ਨਹੀਂ ਵੇਖੀ ‘ਦਿ ਕਸ਼ਮੀਰ ਫਾਈਲਜ਼’ ਫਿਲਮ, ਦੱਸਿਆ ਇਹ ਕਾਰਨ
Published on
----------- Advertisement -----------
----------- Advertisement -----------












