ਦੇਵ ਖਰੌੜ ਜੋ ਕਿ ਕਈ ਸੱਚੀਆਂ ਘਟਨਾਵਾਂ ਉੱਤੇ ਬਣੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ। ਇਸ ਲੜੀ ਦੇ ਚੱਲਦੇ ਉਹ ‘ਡਾਕੂਆਂ ਦਾ ਮੁੰਡਾ-2’ ਲੈ ਕੇ ਆ ਰਹੇ ਨੇ। ਹਾਲ ਹੀ ਵਿੱਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ ਹੋਇਆ ਹੈ। ਦੇਵ ਖਰੌੜ ਨੇ ਟੀਜ਼ਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਸਾਂਝਾ ਕੀਤਾ ਹੈ। ਦੇਵ ਖਰੌੜ ਜੋ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਟੀਜ਼ਰ ਰਿਲੀਜ਼ ਦੀ ਖ਼ਬਰ ਦਾ ਐਲਾਨ ਕੀਤਾ ਸੀ। ਸਾਰੀ ਮਹੱਤਵਪੂਰਨ ਜਾਣਕਾਰੀ ਦੇ ਨਾਲ ਫਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਦੇਵ ਨੇ ਕੈਪਸ਼ਨ ਵਿੱਚ ਲਿਖਿਆ – “ਡਾਕੂਆਂ ਦਾ ਮੁੰਡਾ 2 ਦਾ ਪਹਿਲਾ ਟੀਜ਼ਰ ਇਸ ਐਤਵਾਰ ਸਵੇਰੇ 9 ਵਜੇ ਆ ਰਿਹਾ ਹੈ @mandeep.benipal @thejapjikhaira @dreamreality.movies”‘ਡਾਕੂਆਂ ਦਾ ਮੁੰਡਾ 2’ ਵੀ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਫਿਲਮ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਦੁਆਰਾ ਬਹੁਤ ਸਲਾਹਿਆ ਗਿਆ। ਕਿਉਂਕਿ ਉਹਨਾਂ ਨੇ ਰੀਲ ‘ਤੇ ਪੇਸ਼ ਕੀਤੇ ਜਾ ਰਹੇ ਅਸਲ-ਜੀਵਨ ਦੇ ਤੱਤਾਂ ਦਾ ਆਨੰਦ ਲਿਆ। ਦੇਵ ਖਰੌੜ ਦੇ ਇੱਕ ਜ਼ਬਰਦਸਤ ਅਦਾਕਾਰ ਦੇ ਕੰਮ ਦੀ ਵੀ ਪ੍ਰਸ਼ੰਸਕਾਂ ਦੁਆਰਾ ਸ਼ਲਾਘਾ ਕੀਤੀ ਗਈ। ਇਸ ਲਈ ਮਨਦੀਪ ਬੈਨੀਪਾਲ ਦੇ ਨਿਰਦੇਸ਼ਨ ਵਾਲੇ ਇਸ ਫਿਲਮ ਤੋਂ ਉਮੀਦਾਂ ਪਹਿਲਾਂ ਹੀ ਕਾਫੀ ਹਨ। ਦੱਸ ਦਈਏ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਫ਼ਿਲਮ “ਡਾਕੂਆਂ ਦਾ ਮੁੰਡਾ 2” ਅਗਲੇ ਮਹੀਨੇ ਦੀ 27 ਮਈ ਨੂੰ ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਵੇਗੀ । ਦੇਵ ਖਰੌੜ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦੇਵ ਖਰੌੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਬਲੈਕੀਆ ਰਿਲੀਜ਼ ਹੋਈ ਸੀ । ਜਿਸ ਨੂੰ ਕਿ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ । ਇਸ ਤੋਂ ਇਲਾਵਾ ਕਾਕਾ ਜੀ ਨੂੰ ਵੀ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਇਹਾਨਾ ਢਿੱਲੋਂ ਨਜ਼ਰ ਆਏ ਸਨ ।












