July 23, 2026, 1:31 pm
----------- Advertisement -----------
HomeNewsEntertainmentਮਸ਼ਹੂਰ ਅਦਾਕਾਰਾ ਅਤੇ ਟੀਵੀ ਸ਼ੋਅ ਨਿਰਮਾਤਾ ਮੰਜੂ ਸਿੰਘ ਦਾ ਹੋਇਆ ਦੇਹਾਂਤ

ਮਸ਼ਹੂਰ ਅਦਾਕਾਰਾ ਅਤੇ ਟੀਵੀ ਸ਼ੋਅ ਨਿਰਮਾਤਾ ਮੰਜੂ ਸਿੰਘ ਦਾ ਹੋਇਆ ਦੇਹਾਂਤ

Published on

----------- Advertisement -----------

ਮਸ਼ਹੂਰ ਅਦਾਕਾਰਾ ਅਤੇ ਟੀਵੀ ਸ਼ੋਅ ਨਿਰਮਾਤਾ ਮੰਜੂ ਸਿੰਘ (73) ਦਾ ਵੀਰਵਾਰ (14 ਅਪ੍ਰੈਲ) ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਮੰਜੂ ਸਿੰਘ ਨੇ ‘ਸਵਰਾਜ’, ‘ਏਕ ਕਹਾਨੀ’, ‘ਸ਼ੋ ਟਾਈਮ’ ਵਰਗੇ ਕਮਾਲ ਦੇ ਸ਼ੋਅ ਬਣਾਏ ਹਨ। ਲੋਕ ਉਸ ਨੂੰ ਪਿਆਰ ਨਾਲ ‘ਦੀਦੀ’ ਕਹਿ ਕੇ ਬੁਲਾਉਂਦੇ ਸਨ। ਉਹ ਬੱਚਿਆਂ ਦੇ ਸ਼ੋਅ ‘ਖੇਲ ਖਿਲਾੜੀ’ ਦੀ ਐਂਕਰ ਵੀ ਰਹਿ ਚੁੱਕੀ ਹੈ, ਉਸ ਨੇ ਇਸ ਸ਼ੋਅ ‘ਚ ਸੱਤ ਸਾਲ ਕੰਮ ਕੀਤਾ। ਉਨ੍ਹਾਂ ਨੇ ਰਿਸ਼ੀਕੇਸ਼ ਮੁਖਰਜੀ ਦੀ ਫਿਲਮ ‘ਗੋਲਮਾਲ’ ‘ਚ ਵੀ ਰਤਨਾ ਦਾ ਕਿਰਦਾਰ ਨਿਭਾਇਆ ਸੀ। ਗਾਇਕ ਅਤੇ ਪਟਕਥਾ ਲੇਖਕ ਸਵਾਨੰਦ ਕਿਰਕੀਰੇ ਨੇ ਸੋਸ਼ਲ ਮੀਡੀਆ ਰਾਹੀ ਮੰਜੂ ਸਿੰਘ ਦੇ ਦੇਹਾਂਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸਵਾਨੰਦ ਨੇ ਦੂਰਦਰਸ਼ਨ ਲਈ ਆਪਣੇ ਨਾਲ ਕੰਮ ਕਰਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਪੋਸਟ ਸ਼ੇਅਰ ਕੀਤੀ। ਗਾਇਕ ਨੇ ਲਿਖਿਆ, “ਮੰਜੂ ਸਿੰਘ ਜੀ ਨਹੀਂ ਰਹੇ! ਮੰਜੂ ਜੀ ਮੈਨੂੰ ਦੂਰਦਰਸ਼ਨ ਲਈ ਆਪਣਾ ਸ਼ੋਅ ਸਵਰਾਜ ਲਿਖਣ ਲਈ ਦਿੱਲੀ ਤੋਂ ਮੁੰਬਈ ਲੈ ਕੇ ਆਏ! ਉਨ੍ਹਾਂ ਨੇ ਡੀਡੀ ਲਈ ‘ਏਕ ਕਹਾਣੀ’, ‘ਸ਼ੋ ਟਾਈਮ’ ਆਦਿ ਕਈ ਸ਼ਾਨਦਾਰ ਸ਼ੋਅ ਕੀਤੇ। ਰਿਸ਼ੀਕੇਸ਼ ਮੁਖਰਜੀ ਦੀ ਫਿਲਮ ‘ਗੋਲਮਾਲ’ ਦੀ ਰਤਨਾ ‘ਤੇ ਸਾਡੀ ਪਿਆਰੀ ਮੰਜੂ ਜੀ ਮੈਂ ਤੁਹਾਡੇ ਪਿਆਰ ਨੂੰ ਕਿਵੇਂ ਭੁੱਲ ਸਕਦਾ ਹਾਂ… ਅਲਵਿਦਾ!”
ਸੋਸ਼ਲ ਮੀਡੀਆ ਯੂਜ਼ਰਸ ਨੇ ਅਭਿਨੇਤਰੀ ਦੀਆਂ ਫਿਲਮਾਂ ਨੂੰ ਯਾਦ ਕਰਦੇ ਹੋਏ ਸਵਾਨੰਦ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ। ਗਾਇਕ ਤੋਂ ਇਲਾਵਾ ਕਈ ਮਸ਼ਹੂਰ ਹਸਤੀਆਂ ਨੇ ਵੀ ਮੰਜੂ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਪੰਜਾਬ ਕਾਂਗਰਸ ‘ਚ ਵੱਡੇ ਧਮਾਕੇ ਦੀ ਤਿਆਰੀ! ਚੰਨੀ ਤੇ ਰੰਧਾਵਾ ਦਿੱਲੀ ਤਲਬ, ਰਾਜਾ ਵੜਿੰਗ ਦੀ ਕੁਰਸੀ ‘ਤੇ ਮੰਡਰਾਏ ਸੰਕਟ ਦੇ ਬੱਦਲ

ਪੰਜਾਬ ਕਾਂਗਰਸ 'ਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਜਥੇਬੰਦਕ ਫੇਰਬਦਲ ਦੀਆਂ ਅਟਕਲਾਂ...

ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗੈਂਗਸਟਰ ਨੈੱਟਵਰਕਾਂ ਨੂੰ ਵੱਡਾ ਝਟਕਾ; ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ 152 ਦਿਨਾਂ ਵਿੱਚ 713 ਗੈਰਕਾਨੂੰਨੀ ਹਥਿਆਰ ਬਰਾਮਦ

ਐੱਸ.ਏ.ਐੱਸ. ਨਗਰ (ਮੋਹਾਲੀ); 25 ਜੂਨ 2026:ਸੰਗਠਿਤ ਅਪਰਾਧ ਅਤੇ ਗੈਂਗ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ...