ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਆਪਣੀ ਮਿਹਨਤ ਦੇ ਦਮ ‘ਤੇ ਇੰਡਸਟਰੀ ‘ਚ ਆਪਣੀ ਇਕ ਖਾਸ ਪਛਾਣ ਬਣਾਈ ਹੈ। ਨੇਹਾ ਨੇ ਨਾ ਸਿਰਫ਼ ਆਪਣੀ ਸੁਰੀਲੀ ਆਵਾਜ਼ ਨਾਲ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ, ਸਗੋਂ ਉਸ ਦਾ ਸਟਾਈਲਿਸ਼ ਅੰਦਾਜ਼ ਵੀ ਅਕਸਰ ਲੋਕਾਂ ਨੂੰ ਦੀਵਾਨਾ ਬਣਾ ਦਿੰਦਾ ਹੈ। ਅਜਿਹੇ ਵਿੱਚ ਅੱਜ ਉਹ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਨੇਹਾ ਕੱਕੜ (Neha Kakkar) ਦੇ ਇੰਸਟਾਗ੍ਰਾਮ ਅਕਾਊਂਟ ‘ਤੇ 69 ਮਿਲੀਅਨ ਫਾਲੋਵਰਸ ਹੋ ਚੁੱਕੇ ਹਨ ।
ਜਿਸ ਤੋਂ ਬਾਅਦ ਉਸ ਨੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ । ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਇੰਸਟਾਗ੍ਰਾਮ ‘ਤੇ 69 ਮਿਲੀਅਨ ਫਾਲੋਵਰਸ ਹਨ ਅਤੇ ਜਲਦ ਹੀ ਇਹ 70 ਮਿਲੀਅਨ ਹੋ ਜਾਣਗੇ । ਮੈਂ ਸੱਚਮੁੱਚ ਰੱਬ ਦਾ ਪਸੰਦੀਦਾ ਬੱਚਾ ਹਾਂ’। ਜਿਸ ਤੋਂ ਬਾਅਦ ਨੇਹਾ ਕੱਕੜ ਨੂੰ ਹਰ ਕੋਈ ਵਧਾਈ ਦੇ ਰਿਹਾ ਹੈ । ਨੇਹਾ ਕੱਕੜ ਦਾ ਪਤੀ ਵੀ ਇੱਕ ਵਧੀਆ ਗਾਇਕ ਹੈ । ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਅਕਸਰ ਸੋਸ਼ਲ ਮੀਡੀਆ ;ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨੀਂ ਰੋਹਨਪ੍ਰੀਤ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਰੋਹਨਪ੍ਰੀਤ ਚਾਹ ਬਣਾਉਂਦੇ ਹੋਏ ਨਜ਼ਰ ਆਏ ਸਨ । ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ ।












