ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਗਲੋਬਲ ਵਾਰਮਿੰਗ ਸਮੇਤ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣਾ ਹੈ। ਇਸ ਤੋਂ ਇਲਾਵਾ ਲੋਕਾ ਦੁਆਰਾ ਇਸ ਬਾਰੇ ਪ੍ਰੇਰਿਤ ਕਰਨ ਲਈ ਕਈ ਮੁਹਿੰਮਾਂ, ਡਰਾਈਵਾਂ ਅਤੇ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਸ਼ਹਿਰੀਕਰਨ ਦੇ ਤੇਜ਼ੀ ਨਾਲ ਵਧ ਰਹੇ ਦਾਇਰੇ ਅਤੇ ਪਦਾਰਥਵਾਦ ਦਾ ਯੁੱਗ ਧਰਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਧਰਤੀ ਦੀ ਉਪਜਾਊ ਸ਼ਕਤੀ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਕਣਕ-ਝੋਨੇ ਦੀਆਂ ਫ਼ਸਲਾਂ ਤੋਂ ਇਲਾਵਾ, ਸ਼ਹਿਰੀਕਰਨ ਦੇ ਪਸਾਰ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ।

ਖੇਤੀਬਾੜੀ ਅਫ਼ਸਰ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੀ ਜ਼ਮੀਨ ਦਾ ਜੈਵਿਕ ਮਾਦਾ 0.45 ਨਾਰਮਲ ਹੈ। ਖੇਤਾਂ ਨੂੰ ਪੌਸ਼ਟਿਕ ਤੱਤ ਨਾ ਮਿਲਣ ਕਾਰਨ ਇਹ ਦਰ 0.2 ਦੇ ਕਰੀਬ ਪਹੁੰਚ ਗਈ ਹੈ। ਦੋ ਦਹਾਕੇ ਪਹਿਲਾਂ ਪੰਜਾਬ ਵਿੱਚ ਮਾਂਹ, ਮੂੰਗੀ, ਤੁੜ ਅਤੇ ਛੋਲੇ ਦੀ ਕਾਸ਼ਤ ਕੀਤੀ ਜਾਂਦੀ ਸੀ, ਜੋ ਮਿੱਟੀ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਸਨ। ਪਰ ਸਮੇਂ ਦੇ ਬੀਤਣ ਨਾਲ ਜ਼ਿਲ੍ਹੇ ਵਿੱਚ ਦਾਲਾਂ ਦੀ ਕਾਸ਼ਤ ਲਗਭਗ ਅਲੋਪ ਹੋ ਗਈ ਹੈ ਅਤੇ 75 ਫੀਸਦੀ ਰਕਬੇ ‘ਤੇ ਕਣਕ-ਝੋਨੇ ਦੀ ਕਾਸ਼ਤ ਕੀਤੀ ਜਾਨ ਲੱਗੀ ਹੈ। ਨਤੀਜੇ ਵਜੋਂ ਮਿੱਟੀ ਦੀ ਗੁਣਵੱਤਾ ਵਿਗੜ ਗਈ ਅਤੇ ਪਾਣੀ ਦਾ ਪੱਧਰ ਡਿੱਗਣ ਲੱਗਾ।

ਮਿੱਟੀ ਦੀ ਉਪਜਾਊ ਸ਼ਕਤੀ ਨੂੰ ਮਜ਼ਬੂਤ ਕਰਨ ਲਈ 17 ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚੋਂ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੇ ਰੂਪ ਵਿਚ ਅਤੇ ਕੁਦਰਤ ਤੋਂ ਸੂਰਜ ਦੀ ਰੌਸ਼ਨੀ ਅਤੇ ਆਕਸੀਜਨ ਪ੍ਰਾਪਤ ਕਰਨ ਤੋਂ ਇਲਾਵਾ ਹੋਰ ਤੱਤਾਂ ਦੀ ਘਾਟ ਪੂਰੀ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ਬਹੁਤੇ ਪਿੰਡਾਂ ਵਿੱਚ ਛੱਪੜ ਬੰਦ ਹੋ ਚੁੱਕੇ ਹਨ ਜਾਂ ਫਿਰ ਪੱਕਣ ਕਾਰਨ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨਾਲ ਪੰਜਾਬ ‘ਚ ਆਉਣ ਵਾਲੇ ਪਰਵਾਸੀ ਪੰਛੀਆਂ ਦੀ ਗਿਣਤੀ ‘ਚ ਕਮੀ ਆਵੇਗੀ | ਵਿਕਾਸ ਲਈ ਰੁੱਖਾਂ ਦੀ ਬਲੀ ਦਿੱਤੀ ਜਾ ਰਹੀ ਹੈ। ਇਸ ਦੀ ਭਰਪਾਈ ਕਰਨ ਲਈ ਲਗਾਏ ਜਾ ਰਹੇ ਪੌਦੇ ਭਾਵੇਂ ਜੰਗਲੀ ਖੇਤਰ ਦਾ ਗ੍ਰਾਫ ਥੋੜ੍ਹਾ ਉੱਚਾ ਕਰ ਰਹੇ ਹੋਣ ਪਰ ਇਨ੍ਹਾਂ ਦੀ ਸੰਭਾਲ ਨਾ ਹੋਣ ਕਾਰਨ ਸਿਰਫ ਖਾਨਾਪੂਰਤੀ ਹੀ ਹੋ ਰਹੀ ਹੈ।

ਮਿੱਟੀ ਦੀ ਉਪਜਾਊ ਸ਼ਕਤੀ ਹੌਲੀ-ਹੌਲੀ ਖਤਮ ਹੋ ਰਹੀ ਹੈ। ਇਸ ਨੂੰ ਬਚਾਉਣ ਲਈ ਕਈ ਅਹਿਮ ਕਦਮ ਚੁੱਕਣ ਦੀ ਲੋੜ ਹੈ, ਜਿਵੇ ਕਿ
ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਦਾਲਾਂ ਦੀ ਫ਼ਸਲ ਦੀ ਖੇਤੀ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ।
ਖੇਤ ਵਿੱਚ ਇੱਕ ਵਾਰ ਡੂੰਘੀਆਂ ਜੜ੍ਹਾਂ ਵਾਲੀਆਂ ਫਸਲਾਂ ਨਾਲ ਬੀਜੋ ਅਤੇ ਫਿਰ ਖੋਖਲੀਆਂ ਅਤੇ ਛੋਟੀਆਂ ਜੜਾਂ ਵਾਲੀਆਂ ਫਸਲਾਂ।
ਜ਼ਿਆਦਾ ਪਾਣੀ ਵਾਲੀ ਫ਼ਸਲ ਬੀਜਣ ਤੋਂ ਬਾਅਦ ਖੇਤ ਵਿੱਚ ਘੱਟ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਮਟਰ, ਦਾਲ, ਸਰ੍ਹੋਂ ਅਤੇ ਛੋਲੇ ਆਦਿ ਬੀਜੋ।
ਲੰਬੇ ਸਮੇਂ ਦੀ ਫ਼ਸਲ ਤੋਂ ਬਾਅਦ ਥੋੜ੍ਹੇ ਸਮੇਂ ਦੀ ਫ਼ਸਲ ਬੀਜੋ। ਮਿਸਾਲ ਵਜੋਂ ਕਣਕ ਤੋਂ ਬਾਅਦ ਦਾਲਾਂ ਦੀ ਫ਼ਸਲ ਬੀਜੋ।
ਖੇਤ ਵਿੱਚ ਅਜਿਹੇ ਪੌਦੇ ਲਗਾਓ ਜੋ ਤੁਹਾਡੇ ਖੇਤ ਦੇ ਮੌਸਮ ਅਤੇ ਵਾਤਾਵਰਣ ਲਈ ਅਨੁਕੂਲ ਹੋਵੇ ਅਤੇ ਖੇਤ ਵਿੱਚ ਕੀਟਨਾਸ਼ਕ ਪੌਦੇ ਵੀ ਲਗਾਓ।
ਖੇਤ ਵਿੱਚ ਸਿੰਚਾਈ ਦੌਰਾਨ ਜਿੰਨਾ ਸੰਭਵ ਹੋ ਸਕੇ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰੋ।
ਸਮੇਂ-ਸਮੇਂ ‘ਤੇ, ਖੇਤ ਵਿੱਚ ਕੁਦਰਤੀ ਉਤਪਾਦਾਂ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਸਹੀ ਤਰੀਕੇ ਨਾਲ ਇਲਾਜ ਕਰੋ।












