ਟੇਸਲਾ ਦੇ ਸੀਈਓ ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3,368 ਅਰਬ ਰੁਪਏ ਦਾ ਸੌਦਾ ਕੀਤਾ ਹੈ। ਟਵਿੱਟਰ ਦੇ ਸੁਤੰਤਰ ਬੋਰਡ ਦੇ ਚੇਅਰਮੈਨ ਬ੍ਰੈਟ ਟੇਲਰ ਨੇ ਭਾਰਤੀ ਸਮੇਂ ਅਨੁਸਾਰ ਰਾਤ 12.24 ਵਜੇ ਇੱਕ ਪ੍ਰੈਸ ਰਿਲੀਜ਼ ਵਿੱਚ ਮਸਕ ਨਾਲ ਸੌਦੇ ਬਾਰੇ ਜਾਣਕਾਰੀ ਦਿੱਤੀ।
ਮਸਕ ਨੂੰ ਟਵਿਟਰ ਦੇ ਹਰ ਸ਼ੇਅਰ ਲਈ 54.20 ਡਾਲਰ (4,148 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਟਵਿੱਟਰ ਵਿੱਚ ਉਸਦੀ ਪਹਿਲਾਂ ਹੀ 9% ਹਿੱਸੇਦਾਰੀ ਹੈ। ਉਹ ਟਵਿਟਰ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਤਾਜ਼ਾ ਡੀਲ ਤੋਂ ਬਾਅਦ, ਉਸ ਦੀ ਕੰਪਨੀ ਵਿੱਚ 100% ਹਿੱਸੇਦਾਰੀ ਹੋਵੇਗੀ ਅਤੇ ਟਵਿੱਟਰ ਉਸਦੀ ਨਿੱਜੀ ਕੰਪਨੀ ਬਣ ਜਾਵੇਗੀ।
ਦੱਸ ਦਈਏ ਕਿ ਮਸਕ ਨੇ ਪਿਛਲੇ ਹਫਤੇ ਜਾਣਕਾਰੀ ਦਿਤੀ ਸੀ ਕਿ ਉਸਨੇ ਟਵਿੱਟਰ ਨੂੰ ਖਰੀਦਣ ਲਈ 46.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਾ ਇੰਤਜ਼ਾਮ ਕੀਤਾ ਹੈ। ਇਸ ਤੋਂ ਬਾਅਦ, ਟਵਿੱਟਰ ਦੇ ਬੋਰਡ ਨੇ ਮਸਕ ਦੀ ਪੇਸ਼ਕਸ਼ ‘ਤੇ ਵਿਚਾਰ ਕੀਤਾ। ਐਤਵਾਰ ਨੂੰ ਮਸਕ ਦੇ ਆਫਰ ‘ਤੇ ਚਰਚਾ ਕਰਨ ਲਈ ਟਵਿਟਰ ਦੇ ਬੋਰਡ ਦੀ ਇਕ ਅਹਿਮ ਬੈਠਕ ਵੀ ਹੋਈ।
----------- Advertisement -----------
ਐਲੋਨ ਮਸਕ ਬਣੇ ਟਵਿੱਟਰ ਦੇ ਨਵੇਂ ਮਾਲਕ
Published on
----------- Advertisement -----------
----------- Advertisement -----------












