ਆਸਟ੍ਰੇਲੀਆ ਚ ਧਰਤੀ ਦਾ ‘ਬਲੈਕ ਬਾਕਸ’ ਬਣਨ ਜਾ ਰਿਹਾ ਹੈ ਜੋ ਕਿ 32 ਫੁੱਟ ਲੰਬਾ ਹੋਵੇਗਾ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਖਤਰਿਆਂ ਨੂੰ ਰਿਕਾਰਡ ਕਰੇਗਾ। ਇਹ ਆਸਟ੍ਰੇਲੀਆ ਦੇ ਤਸਮਾਨੀਆ ਵਿੱਚ ਬਣਾਇਆ ਜਾਵੇਗਾ। ‘ਬਲੈਕ ਬਾਕਸ ਸਟੀਲ ਤੋਂ ਬਣਾਇਆ ਜਾਵੇਗਾ ਅਤੇ ਇਸ ਵਿੱਚ ਜਲਵਾਯੂ ਪਰਿਵਰਤਨ ਦਾ ਰਿਕਾਰਡ ਵੀ ਹੋਵੇਗਾ ।

ਸਟੀਲ ਦੇ ਬਣੇ ਇਸ ਬਲੈਕ ਬਾਕਸ ਦੀ ਕੀਮਤ ਅਜੇ ਨਿਰਧਾਰਿਤ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਬਾਕਸ ਹਾਰਡ ਡਰਾਈਵਾਂ ਨਾਲ ਭਰਿਆ ਜਾਵੇਗਾ, ਜਿਸ ਵਿਚ ਧਰਤੀ ਦੀ ਤਬਾਹੀ ਬਾਰੇ ਪੂਰੀ ਜਾਣਕਾਰੀ ‘ਬਿਨਾਂ ਕਿਸੇ ਪੱਖਪਾਤ ਦੇ’ ਦਰਜ ਕੀਤੀ ਜਾਵੇਗੀ। ਇਹ ਬਲੈਕ ਬਾਕਸ ਜਲਵਾਯੂ ਤੋਂ ਤਾਪਮਾਨ, ਸਮੁੰਦਰ ਦਾ ਪੱਧਰ, ਜਲਵਾਯੂ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਅਤੇ ਹੋਰ ਬਹੁਤ ਕੁਝ ਡਾਟਾ ਇਕੱਠਾ ਕਰੇਗਾ ਤਾਂ ਜੋ ਇਸ ਗੱਲ ਦਾ ਦਸਤਾਵੇਜ਼ ਬਣਾਇਆ ਜਾ ਸਕੇ ਕਿ ਕਿਵੇਂ ਮਨੁੱਖਤਾ ਜਲਵਾਯੂ ਤਬਾਹੀ ਨੂੰ ਰੋਕਣ ਵਿੱਚ ਅਸਫਲ ਰਹੀ। ਖੋਜੀਆਂ ਦਾ ਕਹਿਣਾ ਹੈ ਕਿ ਇਹ ਜਹਾਜ਼ ‘ਚ ਲੱਗੇ ਬਲੈਕ ਬਾਕਸ ਦੀ ਤਰ੍ਹਾਂ ਹੋਵੇਗਾ ਜੋ ਜਹਾਜ਼ ਦੀ ਸਥਿਤੀ ਨੂੰ ਰਿਕਾਰਡ ਕਰਦਾ ਹੈ ਅਤੇ ਦੁਰਘਟਨਾ ਦੀ ਸਥਿਤੀ ‘ਚ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ।












