ਦੇਸ਼ ਦੇ ਉੱਘੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਹੁਣ ਦੂਜਿਆਂ ਲਈ ਰਣਨੀਤੀ ਨਹੀਂ ਬਣਾਉਣਗੇ। ਪੀ.ਕੇ ਨੇ ਸੋਮਵਾਰ ਨੂੰ ਆਪਣੀ ਨਵੀਂ ‘ਜਨ ਸੁਰਾਜ’ ਮੁਹਿੰਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਦੀ ਸ਼ੁਰੂਆਤ ਬਿਹਾਰ ਤੋਂ ਕਰਨਗੇ। ਪ੍ਰਸ਼ਾਂਤ ਕਿਸ਼ੋਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਕੀ ਉਹ ਆਪਣੀ ਕੋਈ ਪਾਰਟੀ ਬਣਾਉਣ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਵਿੱਚ ਗੱਲ ਨਾ ਬਣਨ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਯਾਨੀ ਪੀਕੇ ਰਾਸ਼ਟਰੀ ਅਤੇ ਖੇਤਰੀ ਪੱਧਰ ‘ਤੇ ਰਾਜਨੀਤੀ ‘ਚ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੇ ਹਨ।
ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਕੇ ਆਪਣੀ ਨਵੀਂ ਮੁਹਿੰਮ ਦਾ ਐਲਾਨ ਕੀਤਾ ਕਿ “ਲੋਕਤੰਤਰ ਵਿੱਚ ਇੱਕ ਸਾਰਥਕ ਭਾਗੀਦਾਰ ਬਣਨ ਅਤੇ ਲੋਕ-ਪੱਖੀ ਨੀਤੀਆਂ ਨੂੰ ਬਣਾਉਣ ਵਿੱਚ ਮਦਦ ਕਰਨ ਦੀ ਮੇਰੀ ਖੋਜ ਨੇ ਪਿਛਲੇ 10 ਸਾਲਾਂ ਵਿੱਚ ਉਤਰਾਅ-ਚੜ੍ਹਾਅ ਦੇਖੇ ਹਨ,” ਉਸਨੇ ਲਿਖਿਆ ਕਿ ਹੁਣ ਮੈਂ ਇੱਕ ਨਵਾਂ ਪੰਨਾ ਬਦਲਣ ਜਾ ਰਿਹਾ ਹਾਂ। ਹੁਣ ਸਮਾਂ ਆ ਗਿਆ ਹੈ ਕਿ ਮੁੱਦਿਆਂ ਅਤੇ ਜਨ ਸੁਰਾਜ ਦੇ ਮਾਰਗ ਨੂੰ ਹੋਰ ਵਧੀਆ ਢੰਗ ਨਾਲ ਸਮਝਣ ਲਈ ‘ਅਸਲ ਮਾਲਕਾਂ’ ਯਾਨੀ ਲੋਕਾਂ ਦੇ ਕੋਲ ਜਾਇਆ ਜਾਏ ਅਤੇ ਇਸ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ।’
ਪ੍ਰਸ਼ਾਂਤ ਕਿਸ਼ੋਰ ਦੀ ਨਵੀਂ ਪਾਰਟੀ ਕਦੋਂ ਤੱਕ ਲਾਂਚ ਹੋਵੇਗੀ, ਇਸ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ ਪਰ ਸੂਤਰਾਂ ਮੁਤਾਬਿਕ ਪ੍ਰਸ਼ਾਂਤ ਕਿਸ਼ੋਰ ਜਲਦ ਹੀ ਪਾਰਟੀ ਨੂੰ ਪੂਰੇ ਦੇਸ਼ ‘ਚ ਲਾਂਚ ਕਰਨਗੇ। ਖਾਸ ਗੱਲ ਇਹ ਹੈ ਕਿ ਪੀਕੇ ਅਜੇ ਪਟਨਾ ‘ਚ ਹੀ ਹੈ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਉਹ ਇੱਥੇ ਆਪਣੇ ਲਈ ਨਵੀਂ ਰਣਨੀਤੀ ਤਿਆਰ ਕਰ ਰਹੇ ਹਨ।
----------- Advertisement -----------
ਪ੍ਰਸ਼ਾਂਤ ਕਿਸ਼ੋਰ ਨੇ ਨਵੀਂ ਮੁਹਿੰਮ ‘ਜਨ ਸੁਰਾਜ’ ਦਾ ਕੀਤਾ ਐਲਾਨ, ਜਲਦ ਬਣਾ ਸਕਦੇ ਹਨ ਨਵੀ ਪਾਰਟੀ!
Published on
----------- Advertisement -----------
----------- Advertisement -----------












