ਤਨਜ਼ਾਨੀਆ ਦਾ Kili Paul ਪੂਰੀ ਦੁਨੀਆ ਵਿਚ ਬਹੁਤ ਮਸ਼ਹੂਰ ਹੈ, ਜਿਸ ਨੂੰ ਇੰਸਟਾਗ੍ਰਾਮ ‘ਤੇ ਲੱਖਾਂ ਭਾਰਤੀ ਫਾਲੋ ਕਰਦੇ ਹਨ। Paul ਆਪਣੀਆਂ ਸ਼ਾਨਦਾਰ ਇੰਸਟਾਗ੍ਰਾਮ ਰੀਲਾਂ ਦੇ ਕਾਰਨ ਇੰਟਰਨੈਟ ਦੀ ਸਨਸਨੀ ਬਣ ਗਿਆ ਹੈ। ਬਾਲੀਵੁੱਡ ਗੀਤ ਲਿਪ ਸਿੰਕ ਰਾਹੀਂ ਸੋਸ਼ਲ ਮੀਡੀਆ ‘ਤੇ ਧਮਾਲ ਮਚਾਉਣ ਵਾਲੇ Kili ਪਾਲ ਉੱਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਸੀ। ਆਪਣੀ ਜ਼ਖਮੀ ਤਸਵੀਰ ਨੂੰ ਕਾਇਲੀ ਪਾਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਸਾਂਝਾ ਕੀਤਾ ਹੈ ਤੇ ਨਾਲ ਹੀ ਇੱਕ ਲੰਬੀ ਚੌੜੀ ਕੈਪਸ਼ਨ ਵੀ ਲਿਖੀ ਸੀ। ਤਨਜ਼ਾਨੀਆ ਦੀ ਸੋਸ਼ਲ ਮੀਡੀਆ ਸਟਾਰ ਕਾਇਲੀ ਪਾਲ ‘ਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ‘ਤੇ ਚਾਕੂ ਨਾਲ ਹਮਲਾ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਣ ਦੀਆਂ ਖ਼ਬਰਾਂ ਵੀ ਸਾਹਮਣੇ ਆਈ ਹੈ।

ਉਸ ‘ਤੇ ਜਾਨਲੇਵਾ ਹਮਲਾ ਕੀਤਾ ਗਿਆ, ਪਰ ਉਹ ਕਿਸੇ ਤਰ੍ਹਾਂ ਆਪਣਾ ਬਚਾਅ ਕਰਨ ‘ਚ ਕਾਮਯਾਬ ਰਿਹਾ। ਇਸ ਘਟਨਾ ਬਾਰੇ ਕਾਇਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਦੱਸਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ‘ਚ ਉਹ ਜ਼ਖਮੀ ਨਜ਼ਰ ਆ ਰਿਹਾ ਹੈ। ਕਾਇਲੀ ਪਾਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, ‘ਮੇਰੇ ‘ਤੇ 5 ਲੋਕਾਂ ਨੇ ਹਮਲਾ ਕੀਤਾ, ਮੇਰੇ ਸੱਜੇ ਹੱਥ ਦੇ ਪੈਰ ਦੇ ਅੰਗੂਠੇ ‘ਤੇ ਚਾਕੂ ਨਾਲ ਸੱਟ ਲੱਗੀ ਅਤੇ ਮੈਨੂੰ 5 ਟਾਂਕੇ ਲੱਗੇ। ਇਸ ਤੋਂ ਇਲਾਵਾ ਮੈਨੂੰ ਡੰਡਿਆਂ ਨਾਲ ਕੁੱਟਿਆ ਗਿਆ, ਹਾਲਾਂਕਿ ਰੱਬ ਦਾ ਸ਼ੁਕਰ ਹੈ ਕਿ ਮੈਂ ਦੋ ਵਿਅਕਤੀਆਂ ਦੀ ਕੁੱਟਮਾਰ ਕਰਕੇ ਆਪਣਾ ਬਚਾਅ ਕਰਨ ਵਿਚ ਕਾਮਯਾਬ ਹੋ ਗਿਆ ਅਤੇ ਉਥੋਂ ਫਰਾਰ ਹੋ ਗਿਆ।

ਮੇਰੇ ਲਈ ਅਰਦਾਸ ਕਰੋ.’ ਕਾਇਲੀ ਪਾਲ ਨੇ 29 ਅਪ੍ਰੈਲ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਘਟਨਾ ਬਾਰੇ ਦੱਸਿਆ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਤਨਜ਼ਾਨੀਆ ਦੇ ਭੈਣ-ਭਰਾ ਦੀ ਤਾਰੀਫ਼ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਾਇਲੀ ਪਾਲ ਅਤੇ ਉਸਦੀ ਭੈਣ ਨੀਮਾ ਪਾਲ ਦੀ ਲਿਪ ਸਿੰਕਿੰਗ ਕਲਾ ਦੀ ਪ੍ਰਸ਼ੰਸਾ ਕੀਤੀ। ਪੀਐਮ ਦੀ ਇਸ ਤਾਰੀਫ਼ ਤੋਂ ਬਾਅਦ ਦੋਵਾਂ ਦੀ ਲੋਕਪ੍ਰਿਅਤਾ ਬਹੁਤ ਤੇਜ਼ੀ ਨਾਲ ਵਧੀ ਸੀ। ਦੱਸ ਦਈਏ ਕਾਇਲੀ ਪਾਲ ਨੇ ਆਪਣੀ ਭੈਣ ਦੇ ਨਾਲ ਕਈ ਬਾਲੀਵੁੱਡ ਗੀਤਾਂ ਤੋਂ ਇਲਾਵਾ ਪੰਜਾਬੀ ਗੀਤਾਂ ਉੱਤੇ ਵੀ ਆਪਣੀਆਂ ਵੀਡੀਓਜ਼ ਬਣਾਈਆਂ ਸਨ। ਤਨਜ਼ਾਨੀਆ ਦੇ ਭੈਣ-ਭਰਾ ਦੀ ਜੋੜੀ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਕਾਇਲੀ ਪਾਲ ਦੀ ਚੰਗੀ ਸਿਹਤ ਲਈ ਪ੍ਰਾਥਨਾਵਾਂ ਕਰ ਰਹੇ ਹਨ।











