ਨਿਊਯਾਰਕ : – ਅਮਰੀਕਾ ਦੇ ਨਿਊਯਾਰਕ ਸਥਿਤ ਭਾਰਤੀ ਦੂਤਘਰ ਨੇ “ਸਿੱਖਾਂ ਦੀ ਆਜ਼ਾਦੀ” ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਲਈ ਕਨੈਕਟੀਕਟ ਰਾਜ ਦੀ ਅਸੈਂਬਲੀ ਵਿੱਚ ਜਾਰੀ ਕੀਤੇ ਗਏ ਹਵਾਲੇ ਦੀ ਸਖ਼ਤ ਨਿੰਦਾ ਕੀਤੀ ਹੈ। ਅਮਰੀਕਾ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਕਨੈਕਟੀਕਟ ਦੇ ਹਾਊਸ (ਜਨਰਲ ਅਸੈਂਬਲੀ) ਵਿੱਚ ‘ਸਿੱਖਾਂ ਦੀ ਆਜ਼ਾਦੀ’ ਦੀ ਵਰ੍ਹੇਗੰਢ ਨੂੰ ਮਾਨਤਾ ਦੇਣ ਦੇ ਜ਼ਿਕਰ ‘ਤੇ ਭਾਰਤੀ-ਅਮਰੀਕੀਆਂ ਨੇ ਸਖ਼ਤ ਗੁੱਸਾ ਜ਼ਾਹਰ ਕੀਤਾ ਹੈ। 29 ਅਪ੍ਰੈਲ ਨੂੰ ਹਾਊਸ ਆਫ ਕਨੈਕਟੀਕਟ ਵਿਚ ਇਕ ਅਧਿਕਾਰਤ ਜ਼ਿਕਰ ਵਿਚ ਖਾਲਿਸਤਾਨ ਪੱਖੀ ਸੰਸਥਾ ‘ਵਰਲਡ ਸਿੱਖ ਪਾਰਲੀਮੈਂਟ’ ਵਲੋਂ ਸਿੱਖਾਂ ਦੀ ਕਥਿਤ ਆਜ਼ਾਦੀ ਦੇ 36 ਸਾਲ ਪੂਰੇ ਹੋਣ ‘ਤੇ ਵਧਾਈ ਦਿੱਤੀ ਗਈ। ਵਰਨਣਯੋਗ ਹੈ ਕਿ ਕਨੈਕਟੀਕਟ ਸੂਬੇ ਵਿਚ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿਚ ਪੰਜ ਸੌ ਦੇ ਕਰੀਬ ਸਿੱਖ ਪਰਿਵਾਰ ਹਨ।
ਹਾਊਸ ਆਫ ਕਨੈਕਟੀਕਟ ਵਿੱਚ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਖਿਲਾਫ ਇਸ ਕਾਰਵਾਈ ਦਾ ਇਸ ਅਮਰੀਕੀ ਸੂਬੇ ਦੇ ਭਾਰਤੀਆਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ।
ਇਸ ਦੌਰਾਨ ਨਿਊਯਾਰਕ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਇਸ ਕਦਮ ਨੂੰ ਕੁਝ ਅਰਾਜਕ ਤੱਤਾਂ ਵੱਲੋਂ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਗਿਆ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਲੋਕ ਨਿੱਜੀ ਹਿੱਤਾਂ ਲਈ ਭਾਈਚਾਰਿਆਂ ਨੂੰ ਵੰਡਣਾ ਚਾਹੁੰਦੇ ਹਨ ਅਤੇ ਨਫ਼ਰਤ ਅਤੇ ਕੱਟੜਤਾ ਨੂੰ ਵਧਾਵਾ ਦੇ ਰਹੇ ਹਨ।
ਵਰਨਣਯੋਗ ਹੈ ਕਿ ਕਨੈਕਟੀਕਟ ਸੂਬੇ ਦੀ ਜਨਰਲ ਅਸੈਂਬਲੀ ਨੇ ਖਾਲਿਸਤਾਨ ਪੱਖੀ ਸੰਸਥਾ “ਵਰਲਡ ਸਿੱਖ ਪਾਰਲੀਮੈਂਟ” ਨੂੰ ਸਿੱਖ ਆਜ਼ਾਦੀ ਦੇ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ਮੌਕੇ ਵਧਾਈ ਦਿੱਤੀ ਸੀ।
----------- Advertisement -----------
ਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਸਿੱਖਾਂ ਦੀ ਆਜ਼ਾਦੀ ਦੇ ਐਲਾਨ ‘ਤੇ ਭਾਰਤ ਨੇ ਜਤਾਇਆ ਇਤਰਾਜ਼
Published on
----------- Advertisement -----------
----------- Advertisement -----------












