ਬਾਲੀਵੁੱਡ ਅਭਿਨੇਤਾ ਵਿੱਕੀ ਕੌਸ਼ਲ ਇੱਕ ਅਜਿਹੇ ਅਭਿਨੇਤਾ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਬਹੁਤ ਵੱਡੀ ਫੈਨ ਫਾਲੋਇੰਗ ਬਣਾਈ ਹੈ। ਪ੍ਰਸ਼ੰਸਕ ਅਭਿਨੇਤਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ ਅਤੇ ਇਸਦੀ ਝਲਕ ਅਭਿਨੇਤਾ ਦੇ ਹਾਲ ਹੀ ਦੇ ਵੀਡੀਓ ਵਿੱਚ ਦੇਖਣ ਨੂੰ ਮਿਲੀ।ਐਕਟਰ ਵਿੱਕੀ ਕੌਸ਼ਲ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇਕ ਲੜਕੀ ਨੂੰ ਮਿਲਦੇ ਨਜ਼ਰ ਆ ਰਹੇ ਹਨ। ਵਿੱਕੀ ਨੂੰ ਸਾਹਮਣੇ ਦੇਖ ਫੀਮੇਲ ਫੈਨ ਖੁਦ ਨੂੰ ਰੋਕ ਨਹੀਂ ਸਕੀ । ਜਿਵੇਂ ਹੀ ਵਿੱਕੀ ਨੇ ਫੀਮੇਲ ਫੈਨ ਨਾਲ ਹੱਥ ਮਿਲਾਇਆ ਤਾਂ ਉਹ ਰੋਣ ਲੱਗ ਪਈ । ਅਦਾਕਾਰ ਨੇ ਵੀ ਉਸ ਨੂੰ ਗਲੇ ਲੱਗਾ ਲਿਆ। ਵਿੱਕੀ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਉਹ ਅਦਾਕਾਰ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਵਿੱਕੀ ਕੌਸ਼ਲ ਆਪਣੀ ਅਦਾਕਾਰੀ ਤੋਂ ਇਲਾਵਾ ਉਸ ਸਮੇਂ ਹੋਰ ਵੀ ਲਾਈਮਲਾਈਟ ਵਿੱਚ ਆਏ ਜਦੋਂ ਉਨ੍ਹਾਂ ਨੇ ਕੈਟਰੀਨਾ ਕੈਫ ਨਾਲ ਵਿਆਹ ਕੀਤਾ ਸੀ। ਵਿੱਕੀ ਨੇ ਹਾਲ ਹੀ ‘ਚ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ ਅਤੇ ਇਸ ਦੌਰਾਨ ਉਨ੍ਹਾਂ ਦੇ ਵਿਆਹ ਅਤੇ ਕੈਟਰੀਨਾ ਨੂੰ ਲੈ ਕੇ ਕਾਫੀ ਗੱਲਾਂ ਹੋਈਆਂ। ਇੰਟਰਵਿਊ ਦੌਰਾਨ ਜਦੋਂ ਵਿੱਕੀ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਆਪਣੇ ਵਿਆਹ ਦੇ ਦਿਨ ਦਾ ਆਪਣਾ ਮਨਪਸੰਦ ਪਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ? ਤਾਂ ਵਿੱਕੀ ਨੇ ਹੱਸ ਕੇ ਜਵਾਬ ਦਿੱਤਾ, ‘ਇਹ ਸਭ ਕੁਝ ਇਕ ਪਲ ਲਈ ਨਹੀਂ ਹੈ’। ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਉਨ੍ਹਾਂ ਨੇ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ । ਹਾਲਾਂਕਿ ਇਸ ਵਿਆਹ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ ਸੀ ।









