ਸ਼ਹਿਨਾਜ਼ ਗਿੱਲ ਆਏ ਦਿਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਅਦਾਕਾਰਾ ਦਾ ਇਕ ਹੋਰ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਭੀੜ ਨੂੰ ਛੱਡ ਕੇ ਸਟੇਜ ‘ਤੇ ਜਾਂਦੀ ਹੈ ਅਤੇ ਇਸ ਦੌਰਾਨ ਔਰਤਾਂ ਉਸ ਦਾ ਹੱਥ ਫੜ ਕੇ ਖਿੱਚਣ ਲੱਗ ਜਾਂਦੀਆਂ ਹਨ। ਵੀਡੀਓ ‘ਚ ਸ਼ਹਿਨਾਜ਼ ਨੂੰ ਚਾਰੋਂ ਪਾਸੇ ਭੀੜ ਨੇ ਘੇਰ ਲਿਆ ਹੈ। ਕੋਈ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਹੈ ਅਤੇ ਕੋਈ ਉਸ ਨੂੰ ਮਿਲਣਾ ਚਾਹੁੰਦਾ ਹੈ। ਸ਼ਹਿਨਾਜ਼ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ।
ਅਜਿਹੇ ‘ਚ ਜਦੋਂ ਉਹ ਭੀੜ ‘ਚੋਂ ਲੰਘਦੀ ਹੈ ਤਾਂ ਕਹਿੰਦੀ ਹੈ, ‘ਪੱਕਾ ਮਿਲੂੰਗੀ ਵਾਅਦਾ.. ਪੱਕਾ.. ਪੱਕਾ’। ਸ਼ਹਿਨਾਜ਼ ਦਾ ਇਹ ਵੀਡੀਓ ਇੰਸਟੈਂਟ ਬਾਲੀਵੁੱਡ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਲੋਕ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ। ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਬਹੁਤ ਹੀ ਮਿਹਨਤ ਦੇ ਨਾਲ ਆਪਣੇ ਕੰਮ ਵੱਲ ਧਿਆਨ ਦੇ ਰਹੀ ਹੈ। ਪਿਛਲੇ ਸਾਲ ਉਹ ਦਿਲਜੀਤ ਦੋਸਾਂਝ ਦੇ ਨਾਲ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਈ ਸੀ। ਦੱਸ ਦਈਏ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਬਾਲੀਵੁੱਡ ‘ਚ ਡੈਬਿਊ ਕਰੇਗੀ। ਇਹ ਉਸ ਦਾ ਬਾਲੀਵੁੱਡ ਵਿੱਚ ਪਹਿਲਾ ਡੈਬਿਊ ਹੋਵੇਗਾ।












