ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਪ੍ਰਿਥਵੀਰਾਜ’ ਦਾ ਟ੍ਰੇਲਰ ਸੋਮਵਾਰ ਨੂੰ ਰਿਲੀਜ਼ ਹੋਇਆ। ਟ੍ਰੇਲਰ ਨੇ ਰਿਲੀਜ਼ ਦੇ 24 ਘੰਟਿਆਂ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਫਿਲਮ ਦੇ ਟ੍ਰੇਲਰ ਨੇ ਪਿਛਲੇ 24 ਘੰਟਿਆਂ ਵਿੱਚ 50 ਮਿਲੀਅਨ ਵਿਊਜ਼ ਨੂੰ ਪਾਰ ਕਰ ਦਿੱਤਾ ਹੈ। ਇਸ ਨਾਲ ਇਹ ਥੋੜ੍ਹੇ ਸਮੇਂ ਵਿੱਚ ਇੰਨੇ ਵਿਊਜ਼ ਨੂੰ ਪਾਰ ਕਰਨ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ।

ਅਕਸ਼ੇ ਕੁਮਾਰ ਨੇ ਟ੍ਰੇਲਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ। ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ, “ਬਹਾਦਰੀ ਅਤੇ ਵੀਰਤਾ ਦੀ ਅਮਰ ਕਹਾਣੀ। ਇਹ ਸਮਰਾਟ ਪ੍ਰਿਥਵੀਰਾਜ ਚੌਹਾਨ ਦੀ ਕਹਾਣੀ ਹੈ।” ਅਕਸ਼ੈ ਨੇ ਟ੍ਰੇਲਰ ਰਿਲੀਜ਼ ਈਵੈਂਟ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਫਿਲਮ ਲਈ ਕੋਈ ਖਾਸ ਟ੍ਰੇਨਿੰਗ ਨਹੀਂ ਲਈ ਹੈ। ਉਹ ਬਸ ਸੈੱਟ ‘ਤੇ ਆਏ ਅਤੇ ਨਿਰਦੇਸ਼ਕ ਅਨੁਸਾਰ ਕੰਮ ਕੀਤਾ।

ਦੱਸ ਦਈਏ ਕਿ ਕੋਵਿਡ ਕਾਰਨ ਫਿਲਮ ਦੀ ਰਿਲੀਜ਼ ਡੇਟ ਨੂੰ ਕਈ ਵਾਰ ਅੱਗੇ ਵਧਾਉਣ ਤੋਂ ਬਾਅਦ ਹੁਣ ਇਹ 3 ਜੂਨ ਨੂੰ ਰਿਲੀਜ਼ ਹੋਵੇਗੀ। ਫਿਲਮ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਵੀ ਰਿਲੀਜ਼ ਹੋਵੇਗੀ।ਇਸ ਫਿਲਮ ‘ਚ ਸਾਕਸ਼ੀ ਤੰਵਰ, ਆਸ਼ੂਤੋਸ਼ ਅਤੇ ਲਲਿਤ ਤਿਵਾਰੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ।












