ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੇ ਕੰਪਨੀ ਦੇ ਦੋ ਉੱਚ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ‘ਚ ਨਵੀਆਂ ਭਰਤੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਟਵਿੱਟਰ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਦੋ ਸੀਨੀਅਰ ਅਧਿਕਾਰੀਆਂ ਨੂੰ ਕੱਢਣ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ। ਰਿਸਰਚ, ਡਿਜ਼ਾਈਨ ਅਤੇ ਇੰਜਨੀਅਰਿੰਗ ਵਿਭਾਗਾਂ ਦੀ ਅਗਵਾਈ ਕਰਨ ਵਾਲੇ ਜਨਰਲ ਮੈਨੇਜਰ ਕੀਵਾਨ ਬੇਕਪੌਰ ਅਤੇ ਮਾਲੀਆ ਦੇ ਜਨਰਲ ਮੈਨੇਜਰ ਬਰੂਸ ਫਾਲਕ ਦੋਵੇਂ ਅਸਤੀਫਾ ਦੇ ਰਹੇ ਹਨ।
ਬੇਕਪੌਰ ਨੇ ਕਿਹਾ ਕਿ ਉਸਨੂੰ ਸੈਨ ਫਰਾਂਸਿਸਕੋ ਸਥਿਤ ਤਕਨੀਕੀ ਕੰਪਨੀ ਤੋਂ ਬਰਖਾਸਤ ਕੀਤਾ ਗਿਆ । ਸੱਚਾਈ ਇਹ ਹੈ ਕਿ ਟਵਿਟਰ ਛੱਡਣ ਦਾ ਫੈਸਲਾ ਉਨ੍ਹਾਂ ਦਾ ਨਹੀਂ ਹੈ। ਜਦੋਂ ਸੀਈਓ ਪਰਾਗ ਅਗਰਵਾਲ ਨੇ ਉਸ ਨੂੰ ਕਿਹਾ ਕਿ ਉਹ ਟੀਮ ਨੂੰ ਇੱਕ ਵੱਖਰੀ ਦਿਸ਼ਾ ਵਿੱਚ ਲਿਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਕੰਪਨੀ ਛੱਡਣ ਲਈ ਕਿਹਾ ਗਿਆ। ਉਨ੍ਹਾਂ ਨੇ ਟਵਿਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ। ਬੇਕਪੋਰ ਪਿਛਲੇ 7 ਸਾਲਾਂ ਤੋਂ ਕੰਪਨੀ ਨਾਲ ਜੁੜੇ ਹੋਏ ਸਨ।
ਫਾਲਕ ਨੇ ਵੀ ਟਵੀਟ ਕਰਕੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਮੈਂ ਉਨ੍ਹਾਂ ਸਾਰੀ ਟੀਮ ਅਤੇ ਪਾਰਟਨਰਜ਼ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਨਾਲ ਮੈਂ ਪਿਛਲੇ 5 ਸਾਲਾਂ ਤੋਂ ਕੰਮ ਕੀਤਾ ਹੈ। ਜਾਣਕਾਰੀ ਮੁਤਾਬਕ ਦੋਵਾਂ ਦੇ ਜਾਣ ਤੋਂ ਬਾਅਦ ਜੈ ਸੁਲੀਵਾਨ ਉਤਪਾਦ ਹੈੱਡ ਅਤੇ ਅੰਤਰਿਮ ਹੈੱਡ ਆਫ ਰੈਵੇਨਿਊ ਦੇ ਤੌਰ ‘ਤੇ ਕੰਮ ਕਰਨਗੇ।
ਜਾਣਕਾਰੀ ਮੁਤਾਬਿਕ ਟਵਿੱਟਰ ਦੇ ਸੀਈਓ ਨੇ ਇੱਕ ਅਧਿਕਾਰਤ ਈਮੇਲ ਵਿੱਚ ਦੋਵੇਂ ਐਗਜ਼ੀਕਿਊਟਿਵ ਦੇ ਕੰਪਨੀ ਛੱਡਣ ਅਤੇ ਕੰਪਨੀ ਵਿੱਚ ਹੋਰ ਭਰਤੀ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਅਗਰਵਾਲ ਨੇ ਦੋਵਾਂ ਨੂੰ ਬਰਖਾਸਤ ਕਰਨ ਦਾ ਕਾਰਨ ਟੀਚਾ ਹਾਸਲ ਕਰਨ ‘ਚ ਨਾਕਾਮ ਰਹਿਣਾ ਦੱਸਿਆ ਹੈ।
----------- Advertisement -----------
ਟਵਿੱਟਰ ਦੇ ਸੀਈਓ ਨੇ 2 ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਿਆ, ਨਵੀਂ ਭਰਤੀ ‘ਤੇ ਵੀ ਲਗਾਈ ਪਾਬੰਦੀ
Published on
----------- Advertisement -----------
----------- Advertisement -----------









