ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਹ ਆਪਣੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਹੁਣ ਜਾਣਕਾਰੀ ਆ ਰਹੀ ਹੈ ਕਿ ਸਲਮਾਨ ਖਾਨ ਨੇ ਆਪਣੀ ਮੋਸਟ ਅਵੇਟਿਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਟੀਮ ਫਿਲਮ ਦੀ ਸ਼ੂਟਿੰਗ ਵਿਲੇ ਪਾਰਲੇ ਦੀ ਫੈਕਟਰੀ ‘ਚ ਸ਼ੁਰੂ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਦੋ ਵੱਡੇ ਸੈੱਟ ਤਿਆਰ ਕੀਤੇ ਗਏ ਹਨ। ਵਧੇਰੇ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਸੈੱਟ ਮੈਟਰੋ ਸਟੇਸ਼ਨ ਦਾ ਹੈ ਜਿੱਥੇ ਫਿਲਮ ਦਾ ਪਹਿਲਾ ਸੀਨ ਸ਼ੂਟ ਕੀਤਾ ਜਾਵੇਗਾ। ਭੀੜ-ਭੜੱਕੇ ਕਾਰਨ ਅਸਲ ਮੈਟਰੋ ਸਟੇਸ਼ਨ ‘ਤੇ ਫਿਲਮ ਦੀ ਸ਼ੂਟਿੰਗ ਸੰਭਵ ਨਹੀਂ ਸੀ, ਇਸ ਲਈ ਨਿਰਮਾਤਾਵਾਂ ਨੇ ਇਸ ਦੀ ਬਜਾਏ ਇੱਕ ਵੱਡਾ ਸੈੱਟਅੱਪ ਕੀਤਾ ਜਿੱਥੇ ਫਿਲਮ ਦੀ ਸ਼ੂਟਿੰਗ ਕੀਤੀ ਜਾਵੇਗੀ।
ਖਬਰਾਂ ਮੁਤਾਬਕ ਇਹ 10 ਦਿਨਾਂ ਦਾ ਸ਼ੈਡਿਊਲ ਹੋਵੇਗਾ, ਜਿਸ ਤੋਂ ਬਾਅਦ ਟੀਮ ਬਾਂਦਰਾ ਦੇ ਮਹਿਬੂਬ ਸਟੂਡੀਓ ‘ਚ ਸ਼ੂਟਿੰਗ ਕਰੇਗੀ। ਇਸ ਫਿਲਮ ਵਿੱਚ ਪਹਿਲੀ ਵਾਰ ਸਲਮਾਨ ਖਾਨ ਤੇ ਪੂਜਾ ਹੇਗੜੇ ਸਕ੍ਰੀਨ ਸਪੇਸ਼ ਸ਼ੇ ਰ ਕਰਨਗੇ। ਦੱਸ ਦਈਏ ਕਿ ਪੂਜਾ ਸਲਮਾਨ ਖਾਨ ਤੋਂ 25 ਸਾਲ ਛੋਟੀ ਹੈ ਤੇ ਦਰਸ਼ਕ ਸਲਮਾਨ ਨੂੰ ਉਨ੍ਹਾਂ ਤੋਂ ਅੱਧੀ ਉਮਰ ਦੀ ਅਦਾਕਾਰਾ ਨਾਲ ਕੰਮ ਕਰਦੇ ਹੋਏ ਵੇਖਣ ਲਈ ਉਤਸ਼ਾਹਿਤ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸਲਮਾਨ ਆਪਣੀ ਉਮਰ ਤੋਂ ਅੱਧੀ ਉਮਰ ਦੀ ਅਭਿਨੇਤਰੀ ਨਾਲ ਕੰਮ ਕਰ ਰਹੇ ਹਨ। ਜੇਕਰ ਸਲਮਾਨ ਦੇ ਆਗਮੀ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਕਭੀ ਈਦ ਕਭੀ ਦੀਵਾਲੀ ਦੇ ਨਾਲ ਫਿਲਮ ਟਾਈਗਰ 3 ਵਿੱਚ ਨਜ਼ਰ ਆਉਣਗੇ। ਇਸ ਫਿਲਮ ‘ਚ ਉਹ ਕੈਟਰੀਨਾ ਕੈਫ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਬਾਅਦ ਉਹ ਫਿਲਮ ‘ਕਿੱਕ 2’ ‘ਚ ਵੀ ਨਜ਼ਰ ਆਵੇਗੀ। ਖਬਰਾਂ ਮੁਤਾਬਕ ਉਹ ਦਬੰਗ 4 ਅਤੇ ਬਜਰੰਗੀ ਭਾਈਜਾਨ ਦੇ ਸੀਕਵਲ ‘ਚ ਵੀ ਕੰਮ ਕਰਨਗੇ।












