ਗੁਰਨਾਮ ਭੁੱਲਰ ਤੇ ਤਾਨੀਆ ਸਟਾਰਰ ਫਿਲਮ ‘ਲੇਖ’ ਲੰਬੇ ਸਮੇਂ ਤੋਂ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਫ਼ਿਲਮ ਰਹੀ ਹੈ। ਬਹੁਤ ਸਾਰੇ ਦਰਸ਼ਕ ਇਸ ਫ਼ਿਲਮ ਦੀ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਮਨਵੀਰ ਬਰਾੜ ਵੱਲੋਂ ਡਾਇਰੈਕਟ ਕੀਤੀ ਫ਼ਿਲਮ ਲੇਖ਼ ਸਿਨੇਮਾ ਘਰਾਂ ਚ ਧੱਕ ਪਾਉਣ ਤੋਂ ਬਾਅਦ ਹੁਣ ਓਟੀਟੀ ਪਲੇਟਾਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਰੋਮਾਂਟਿਕ ਡਰਾਮੇ ਵਾਲੀ ਇਹ ਫ਼ਿਲਮ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਸੀ। ਇਹ ਫ਼ਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ਜਿਸ ਨੂੰ ਬਾਕਸ ਆਫਿਸ ‘ਤੇ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਥੀਏਟਰਾਂ ਵਿੱਚ ਦਰਸ਼ਕਾਂ ਨੂੰ ਸ਼ਾਮਲ ਕਰਨ ਤੋਂ ਬਾਅਦ, ਨਿਰਮਾਤਾਵਾਂ ਨੇ ਆਖਿਰਕਾਰ ਫ਼ਿਲਮ ਨੂੰ OTT ਪਲੇਟਫਾਰਮ ‘ਤੇ ਰਿਲੀਜ਼ ਕਰ ਦਿੱਤਾ ਹੈ।
ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਫ਼ਿਲਮਾਂ ਐਮਾਜ਼ਾਨ ਉੱਤੇ ਰਿਲੀਜ਼ ਹੋਈਆਂ ਹਨ। ਪਰ ‘ਲੇਖ਼’ ਫਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ ‘ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ, ਪ੍ਰਸ਼ੰਸਕਾਂ ਇਸ ਨੂੰ ਫ਼ਿਲਮ ਨੂੰ ਐਮਾਜ਼ਾਨ ਪ੍ਰਾਈਮ ‘ਤੇ ਨਹੀਂ ਦੇਖ ਸਕਦੇ। ਆਮ ਤੌਰ ‘ਤੇ, ਪੰਜਾਬੀ ਫਿਲਮਾਂ Zee5 Original ‘ਤੇ ਰਿਲੀਜ਼ ਹੁੰਦੀਆਂ ਹਨ। ਹਾਲ ਹੀ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਦੀ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣ ਤੇਰੇ ਨਾਲ’ ਜ਼ੀ5 ‘ਤੇ ਰਿਲੀਜ਼ ਹੋਈ ਹੈ। ਪਰ ‘ਲੇਖ਼’ ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਰਿਲੀਜ਼ ਕਰਨ ਲਈ ਕੋਈ ਵੱਡਾ OTT ਪਲੇਟਫਾਰਮ ਨਹੀਂ ਚੁਣਿਆ ਹੈ। ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਾਂਗ, ਫ਼ਿਲਮ ‘ਲੇਖ਼’ ਦੇ ਨਿਰਮਾਤਾਵਾਂ ਨੇ ਚੌਪਾਲ ‘ਤੇ ਆਪਣੀ ਬਲਾਕਬਸਟਰ ਹਿੱਟ ਸਟ੍ਰੀਮ ਕਰਨ ਦਾ ਫੈਸਲਾ ਕੀਤਾ ਹੈ। ਮਨਵੀਰ ਬਰਾੜ ਦੁਆਰਾ ਨਿਰਦੇਸ਼ਤ ਫ਼ਿਲਮ ਜਗਦੀਪ ਸਿੱਧੂ ਦੁਆਰਾ ਲਿਖੀ ਫ਼ਿਲਮ ਲੇਖ਼ ਨੂੰ ਦਰਸ਼ਕ ਓਟੀਟੀ ਪਲੇਟਫਾਰਮ Chaupal ‘ਤੇ ਸਟ੍ਰੀਮ ਕੀਤੀ ਜਾ ਰਹੀ ਹੈ। ਦਰਸ਼ਕਾਂ ਇਸ ਫ਼ਿਲਮ ਦਾ ਅਨੰਦ ਚੌਪਾਲ ਉੱਤੇ ਦੇਖ ਸਕਦੇ ਹਨ।












