ਅਦਾਕਾਰਾ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਫਿਲਮ ਕੋਕਾ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਵੱਲੋਂ ਟ੍ਰੇਲਰ ਅਤੇ ਗੀਤਾਂ ਲਈ ਬਹੁਤ ਪਿਆਰ ਮਿਲ ਰਿਹਾ ਹੈ। ਫਿਲਮ ਇੱਕ ਔਰਤ, ਅਜੂਨੀ ਦੀ ਕਹਾਣੀ ਨੂੰ ਉਜਾਗਰ ਕਰਦੀ ਹੈ, ਜੋ ਕਿ ਸੁਤੰਤਰ ਅਤੇ ਸਫਲ ਹੈ, ਜਿਸਦੀ ਉਮਰ 40 ਦੀ ਹੋ ਗਈ ਹੈ ਅਤੇ ਹਾਲੇ ਤੱਕ ਕੁਆਰੀ ਹੈ, ਸਿਰਫ ਇਸ ਲਈ ਕਿਉਕਿ ਉਹ ਵਿਆਹ ਲਈ ਯੋਗ ਅਤੇ ਆਦਰਸ਼ ਜੀਵਨ ਸਾਥੀ ਦੀ ਭਾਲ ਕਰ ਰਹੀ ਹੈ ਅਤੇ ਉਸਦੀ ਭਾਲ ਆਪਣੀ ਉਮਰ ਦੇ ਛੋਟੇ ਮੁੰਡੇ, ਅਕਾਲ ਤੇ ਆ ਕੇ ਮੁੱਕਦੀ ਹੈ, ਜੋ ਆਪ ਵੀ ਸੰਪੂਰਨ ਮੈਚ ਦੀ ਤਲਾਸ਼ ਕਰ ਰਿਹਾ ਹੈ, ਅਤੇ ਫਿਰ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਨ ਲੱਗ ਜਾਂਦੇ ਹਨ।

ਦੱਸ ਦੇਈਏ ਕਿ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ (Gurnam Bhullar) ਦੀ ਨਵੀ ਫਿਲਮ (Koka) 20 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕ ਇਸਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਵਿੱਚ ਨੀਰੂ ਬਾਜਵਾ ਅਜੂਨੀ ਅਤੇ ਗੁਰਨਾਮ ਭੁੱਲਰ ਅਕਾਲ ਦੀ ਭੂਮਿਕਾ ਵਿੱਚ ਨਜ਼ਰ ਆਓਣਗੇ। ਦੋਵੇਂ ਪਹਿਲੀ ਵਾਰ ਇੱਕ-ਦੂਜੇ ਨਾਲ ਕੰਮ ਕਰਦੇ ਹੋਏ ਨਜ਼ਰ ਆਓਣਗੇ। ਵਰਕਫਰੰਟ ਦੀ ਗੱਲ ਕਰਿਏ ਤਾਂ ਇਸ ਤੋਂ ਇਲਾਵਾ ਨੀਰੂ ਬਾਜਵਾ ਗਾਇਕ ਸਤਿੰਦਰ ਸਰਤਾਜ (Satinder Sartaaj) ਨਾਲ ਫਿਲਮ ਕਲੀ ਜੋਟਾ (KALI JOTTA) ਵਿੱਚ ਨਜ਼ਰ ਆਵੇਗੀ। ਜੋ ਕਿ 17 ਜੂਨ ਨੂੰ ਰਿਲੀਜ਼ ਹੋਵੇਗੀ।












