October 28, 2026, 7:49 am
----------- Advertisement -----------
HomeNewsAutomobilesਰਾਜਨਾਥ ਸਿੰਘ ਨੇ ਦੋ ਜੰਗੀ ਜਹਾਜ਼ ਕੀਤੇ ਲਾਂਚ

ਰਾਜਨਾਥ ਸਿੰਘ ਨੇ ਦੋ ਜੰਗੀ ਜਹਾਜ਼ ਕੀਤੇ ਲਾਂਚ

Published on

----------- Advertisement -----------

ਅੱਜ ਮੁੰਬਈ ਵਿਖੇ ਦੋ ਸਵਦੇਸ਼ੀ ਜੰਗੀ ਜਹਾਜ਼ ਲਾਂਚ ਕੀਤੇ ਗਏ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਨ੍ਹਾਂ ਨੂੰ ਹਰੀ ਝੰਡੀ ਦਿੱਤੀ। ਭਾਰਤੀ ਹਵਾਈ ਸੈਨਾ ਜੰਗੀ ਜਹਾਜ਼ INS ਸੂਰਤ (ਯਾਰਡ 12707) ਅਤੇ INS ਉਦਯਾਗਿਰੀ (ਯਾਰਡ 12652) ਰਾਹੀਂ ਪੂਰੀ ਦੁਨੀਆ ਨੂੰ ਆਪਣੀ ਸਮੁੰਦਰੀ ਤਾਕਤ ਦਿਖਾਏਗੀ। ਦੋਵੇਂ ਜੰਗੀ ਜਹਾਜ਼ਾਂ ਨੂੰ ਜਲ ਸੈਨਾ ਦੇ ਨੇਵਲ ਡਿਜ਼ਾਈਨ ਡਾਇਰੈਕਟੋਰੇਟ ਨੇ ਡਿਜ਼ਾਈਨ ਕੀਤਾ ਹੈ।
ਦੋਵਾਂ ਦੇ ਲਾਂਚ ਤੋਂ ਬਾਅਦ ਰੱਖਿਆ ਮੰਤਰੀ ਨੇ ਕਿਹਾ, “ਉਦਯਾਗਿਰੀ” ਅਤੇ ‘ਸੂਰਤ’ ਦੇ ਸਫਲ ਲਾਂਚ ਤੋਂ ਬਾਅਦ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਨਾ ਸਿਰਫ਼ ਭਾਰਤ ਲਈ, ਸਗੋਂ ਦੁਨੀਆ ਲਈ ਵੀ ਜਹਾਜ਼ਾਂ ਦਾ ਨਿਰਮਾਣ ਕਰਾਂਗੇ।” ਅਸੀਂ ਸਿਰਫ਼ ‘ਮੇਕ-ਇਨ-ਇੰਡੀਆ’ ਹੀ ਨਹੀਂ ਸਗੋਂ ‘ਮੇਕ-ਫੋਰ-ਵਰਲਡ’ ਦਾ ਵੀ ਟੀਚਾ ਰੱਖਾਂਗੇ।
ਰੱਖਿਆ ਮੰਤਰਾਲੇ ਦੇ ਅਨੁਸਾਰ, ਇਸ ਸਮੇਂ 50 ਤੋਂ ਵੱਧ ਜਹਾਜ਼ ਅਤੇ ਪਣਡੁੱਬੀਆਂ ਉਸਾਰੀ ਅਧੀਨ ਹਨ ਅਤੇ ਭਾਰਤੀ ਜਲ ਸੈਨਾ ਕੋਲ ਪਹਿਲਾਂ ਹੀ ਲਗਭਗ 150 ਜਹਾਜ਼ ਅਤੇ ਪਣਡੁੱਬੀਆਂ ਹਨ। ਸਵੈ-ਨਿਰਭਰਤਾ ‘ਤੇ ਬੋਲਦਿਆਂ, ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਦਸੰਬਰ 2021 ਵਿੱਚ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ, ਨੇਵੀ ਵਿੱਚ ਸਾਰੇ 28 ਜਹਾਜ਼ ਅਤੇ ਪਣਡੁੱਬੀਆਂ ਭਾਰਤ ਦੁਆਰਾ ਬਣਾਈਆਂ ਗਈਆਂ ਹਨ। ਭਾਰਤੀ ਜਲ ਸੈਨਾ ਵੱਲੋਂ ਦੱਸਿਆ ਗਿਆ ਕਿ P17A ਤਹਿਤ ਕੁੱਲ ਸੱਤ ਜਹਾਜ਼ ਨਿਰਮਾਣ ਅਧੀਨ ਹਨ, ਜਿਨ੍ਹਾਂ ਵਿੱਚੋਂ ਚਾਰ ਮਜ਼ਾਗਨ ਡੌਕ ਵਿਖੇ ਅਤੇ ਤਿੰਨ ਗਾਰਡਨ ਰੀਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਜ਼ ਕੋਲਕਾਤਾ ਵਿਖੇ ਬਣਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਜੰਗੀ ਜਹਾਜ਼ ‘ਉਦਯਾਗਿਰੀ’ (ਫਰੀਗੇਟ) ਦਾ ਨਾਮ ਆਂਧਰਾ ਪ੍ਰਦੇਸ਼ ਵਿਚ ਪਹਾੜੀ ਸ਼੍ਰੇਣੀਆਂ ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਜੰਗੀ ਜਹਾਜ਼ “ਸੂਰਤ” ਨੂੰ ਬਲਾਕ ਨਿਰਮਾਣ ਵਿਧੀ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ ਅਤੇ ਇਸਦਾ ਨਾਮ ਗੁਜਰਾਤ ਦੀ ਵਪਾਰਕ-ਰਾਜਧਾਨੀ ਸੂਰਤ ਦੇ ਨਾਮ ‘ਤੇ ਰੱਖਿਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਕ੍ਰਾਈਮ ਸ਼ੋਅ ‘CID’ ਤੇ ‘ਆਹਟ’ ਦੇ ਨਿਰਮਾਤਾ ਬੀ.ਪੀ. ਸਿੰਘ ਦਾ ਦਿਹਾਂਤ, ਹਾਰਟ ਅਟੈਕ ਨਾਲ ਗਈ ਜਾਨ

ਮਸ਼ਹੂਰ ਕ੍ਰਾਈਮ ਸ਼ੋਅ “ਸੀਆਈਡੀ” ਦੇ ਨਿਰਮਾਤਾ, ਬ੍ਰਿਜੇਂਦਰ ਪਾਲ ਸਿੰਘ, ਜਿਨ੍ਹਾਂ ਨੂੰ ਬੀਪੀ ਸਿੰਘ ਵਜੋਂ...

ਪਟਿਆਲਾ ਦੇ 28 ਵਾਰਡਾਂ ’ਚ ਮੁੜ ਹੋਣਗੀਆਂ ਚੋਣਾਂ

 ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ...

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਅੱਜ ਹੋਵੇਗਾ ਆਗਾਜ਼: CM ਮਾਨ ਨੇ ਸਾਰੇ ਖਿਡਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਇਤਿਹਾਸਕ “ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026” ਅੱਜ ਪੰਜਾਬ ਦੇ ਹਾਕੀ ਹੱਬ ਜਲੰਧਰ...

ਲਖਨਊ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਪਿਤਾ, ਪੁੱਤ ਅਤੇ ਚਾਚੇ ਦਾ ਕਤਲ

ਲਖਨਊ ਵਿੱਚ ਦਿਨ-ਦਿਹਾੜੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ...

ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਵੱਲੋਂ ਸ਼੍ਰੋਮਣੀ ਅਕਾਲੀ...

ਲੰਡਨ ਵਿਚ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ

ਲੰਡਨ ਦੀ ਓਲਡ ਬੇਲੀ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਦੀਪਕ ਸੰਧੂ ਨੂੰ...

ਅੰਮ੍ਰਿਤਸਰ ਦੇ ਚੀਤੇ ਕਲਾਂ ‘ਚ ਤਾਬੜਤੋੜ ਫਾਇਰਿੰਗ, AAP ਸਰਪੰਚ ਦੇ ਪੁੱਤਰ ਦੀ ਮੌਤ, ਦੋਸਤ ਜ਼ਖ਼ਮੀ!

ਅੰਮ੍ਰਿਤਸਰ ਵਿੱਚ ਸੋਮਵਾਰ ਰਾਤ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਦੇ ਪੁੱਤਰ...

ਨਿਵੇਸ਼ਕਾਂ ਨੂੰ ਵੱਡਾ ਝਟਕਾ! ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਅਤੇ ਸੋਨਾ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ...

ਪੰਜਾਬ ਵਿਧਾਨ ਸਭਾ ਵਿੱਚ ਅੱਜ ਦਰਿਆਈ ਪਾਣੀਆਂ ਦੀ ਗੱਲ, ਅਖੀਰਲੇ ਦਿਨ ਪੇਸ਼ 5 ਸਰਕਾਰੀ ਮਤੇ

 (ਮੰਗਲਵਾਰ) ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਇਹ 'ਆਪ' ਸਰਕਾਰ ਦੇ...