ਚੰਡੀਗਡ਼੍ਹ, 20 ਮਈ : – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਬਣੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਬਦਲਣ ਦੀ ਤਿਆਰੀ ਖਿੱਚ ਲਈ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਚ ਬਦਲਣ ਸਬੰਧੀ ਕਦਮ ਤੇ ਸਵਾਲ ਖੜ੍ਹਾ ਕੀਤਾ ਹੈ, ਜਦਕਿ ਸੂਬੇ ਅੰਦਰ ਪਹਿਲਾਂ ਤੋਂ ਹੀ ਮੈਡੀਕਲ ਵਿਵਸਥਾ ਦਾ ਇੱਕ ਵੱਡਾ ਢਾਂਚਾ ਮੌਜੂਦ ਹੈ। ਮਾਨ ਸਰਕਾਰ ਫਿਲਹਾਲ ਹਰ ਵਿਧਾਨ ਸਭਾ ਹਲਕਿਆਂ ਵਿੱਚ ਇੱਕ ਮੁਹੱਲਾ ਕਲੀਨਿਕ ਖੋਲ੍ਹਣ ਦੀ ਤਿਆਰੀ ਵਿੱਚ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਦਿੱਲੀ ਚ ਬੈਠੇ ਆਪਣੇ ਆਕਾਵਾਂ ਦੀ ਬੋਲੀ ਬੋਲਣ ਦੀ ਬਜਾਏ ਪੰਜਾਬ ਦੇ ਆਪਣੇ ਮਾਡਲ ਤੇ ਕੰਮ ਕਰਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਦਿੱਲੀ ਦੀ ਤਰ੍ਹਾਂ ਸਿਰਫ਼ ਨਗਰ ਨਿਗਮ ਨਹੀਂ ਹੈ, ਸਗੋਂ ਇਹ ਇੱਕ ਪੂਰਨ ਸੂਬਾ ਹੈ ਤੇ ਇਸ ਦੀਆਂ ਵੱਖਰੀਆਂ ਲੋੜਾਂ ਹਨ। ਉਨ੍ਹਾਂ ਨੂੰ ਸਿਹਤ ਸਬੰਧੀ ਲੋੜਾਂ ਲਈ ਪੰਜਾਬ ਨੂੰ ਦਿੱਲੀ ਦੇ ਸਾਹਮਣੇ ਨਹੀਂ ਝੁਕਾਉਣਾ ਚਾਹੀਦਾ।
ਆਮ ਆਦਮੀ ਪਾਰਟੀ ਨੇ ਵਿਧਾਨ ਚੋਣਾਂ ਤੋਂ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਆਉਂਦੀ ਹੈ ਤਾਂ ਦਿੱਲੀ ਦੀ ਤਰਜ ਉਤੇ ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਅਤੇ ਲੋਕਾਂ ਨੂੰ ਉਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ। ਵੜਿੰਗ ਨੇ ਖੁਲਾਸਾ ਕੀਤਾ ਕਿ ਪੰਜਾਬ ਚ ਹਰ ਜ਼ਿਲ੍ਹਾ ਹੈੱਡਕੁਆਰਟਰ ਚ ਇੱਕ ਪੂਰੀ ਤਰ੍ਹਾਂ ਨਾਲ ਸੁਸੱਜਿਤ ਸਿਵਲ ਹਸਪਤਾਲ ਹੈ, ਜਿੱਥੇ ਬਹੁਤ ਸਾਰਾ ਇੰਫਾਸਟ੍ਰਕਚਰ ਤੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਹਨ। ਉਸ ਤੋਂ ਬਾਅਦ ਸਬ ਡਿਵੀਜ਼ਨ, ਤਹਿਸੀਲ ਅਤੇ ਬਲਾਕ ਪੱਧਰ ਤੇ ਸਬ ਜ਼ਿਲ੍ਹਾ ਹਸਪਤਾਲ ਹਨ। ਇੱਥੋਂ ਤੱਕ ਕਿ ਪੰਜਾਬ ਚ ਪਹਿਲਾਂ ਤੋਂ ਕਰੀਬ ਤਿੰਨ ਹਜ਼ਾਰ ਮੈਡੀਕਲ ਸਬ ਸੈਂਟਰਾਂ ਅਤੇ ਡਿਸਪੈਂਸਰੀਆਂ ਹਨ, ਜਿਹੜੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦਿੰਦੇ ਹਨ। ਜਿਸ ਤੇ ਉਨ੍ਹਾਂ ਨੇ ਮੁਹੱਲਾ ਕਲੀਨਿਕ ਸਥਾਪਤ ਕੀਤੇ ਜਾਣ ਦਾ ਆਧਾਰ ਪੁੱਛਿਆ ਹੈ ਜਾਂ ਫਿਰ ਇਹ ਦਿੱਲੀ ਚ ਕਿਸੇ ਵਿਅਕਤੀ ਦੇ ਘਮੰਡ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਉਨ੍ਹਾਂ ਦੀਆਂ ਕਥਿਤ ਸਫਲਤਾਵਾਂ ਪਹਿਲਾਂ ਤੋਂ ਵਿਵਾਦਾਂ ਚ ਹਨ।
ਉਨ੍ਹਾਂ ਨੇ ਮਾਨ ਤੋਂ ਸਵਾਲ ਕੀਤਾ ਕਿ ਜੇਕਰ ਦਿੱਲੀ ਦੀ ਸਿਹਤ ਪ੍ਰਣਾਲੀ ਇੰਨੀ ਬਿਹਤਰ ਹੈ ਕਿ ਪੰਜਾਬ ਨੂੰ ਉਸਦੀ ਕਾਪੀ ਕਰਨ ਦੀ ਲੋੜ ਹੈ ਤਾਂ ਕਿਉਂ ਕੋਰੋਨਾ ਮਹਾਵਾਰੀ ਦੌਰਾਨ ਉਹ ਢਹਿ ਗਈ ਸੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਨੂੰ ਵੀ ਸਵੀਕਾਰ ਕਰਨਾ ਪਵੇਗਾ ਕਿ ਉਦੋਂ ਦਿੱਲੀ ਤੋਂ ਮਰੀਜ਼ ਇਲਾਜ ਲਈ ਪੰਜਾਬ ਆਉਂਦੇ ਸਨ ਅਤੇ ਹੁਣ ਤੁਸੀਂ ਪੰਜਾਬ ਨੂੰ ਦਿੱਲੀ ਦੀ ਕਾਪੀ ਬਣਾ ਰਹੇ ਹੋ। ਉਨ੍ਹਾਂ ਨੇ ਪੁੱਛਿਆ ਕਿ ਲੋਕਾਂ ਨੂੰ ਉਨ੍ਹਾਂ ਦੇ ਦਰਵਾਜਿਆਂ ਤੇ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦੇਣ ਵਾਲੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਚ ਬਦਲਣ ਦੀ ਕੀ ਲੋੜ ਹੈ, ਜਦਕਿ ਪੰਜਾਬ ਚ ਪਹਿਲਾਂ ਤੋਂ ਹਜ਼ਾਰਾਂ ਡਿਸਪੈਂਸਰੀਆਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦੀ ਕਾਰਜ ਪ੍ਰਣਾਲੀ ਨੂੰ ਸੁਧਾਰਿਆ ਜਾ ਸਕਦਾ ਹੈ।
----------- Advertisement -----------
ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਚ ਬਦਲਣਾ ‘ਆਪ’ ਦਾ ਇਕ ਹੋਰ ਡਰਾਮਾ: ਰਾਜਾ ਵੜਿੰਗ
Published on
----------- Advertisement -----------
----------- Advertisement -----------












