July 22, 2026, 3:30 am
----------- Advertisement -----------
HomeNewsEntertainmentਵਿਵਾਦਾਂ 'ਚ ਘਿਰੀ ਕਰਨ ਜੌਹਰ ਦੀ ਫਿਲਮ 'ਜੁਗ ਜੁਗ ਜੀਓ',ਗੀਤ ਤੋਂ ਬਾਅਦ...

ਵਿਵਾਦਾਂ ‘ਚ ਘਿਰੀ ਕਰਨ ਜੌਹਰ ਦੀ ਫਿਲਮ ‘ਜੁਗ ਜੁਗ ਜੀਓ’,ਗੀਤ ਤੋਂ ਬਾਅਦ ਹੁਣ ਸਕ੍ਰਿਪਟ ਚੋਰੀ ਕਰਨ ਦਾ ਲੱਗਿਆ ਇਲਜ਼ਾਮ

Published on

----------- Advertisement -----------

ਕਰਨ ਜੌਹਰ ਦੀ ਆਉਣ ਵਾਲੀ ਫਿਲਮ ‘ਜੁਗ ਜੁਗ ਜੀਓ’ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਫਿਲਮ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਤਾਰੀਫਾਂ ਵਿਚਾਲੇ ਇਹ ਫਿਲਮ ਵਿਵਾਦਾਂ ‘ਚ ਵੀ ਘਿਰ ਗਈ ਹੈ। ਹਾਲ ਹੀ ‘ਚ ਇਕ ਪਾਕਿਸਤਾਨੀ ਗਾਇਕ ਅਤੇ ਸਿਆਸਤਦਾਨ ਅਬਰਾਰ-ਉਲ-ਹੱਕ ਨੇ ਕਰਨ ਜੌਹਰ ‘ਤੇ ਉਸ ਦਾ ਗੀਤ ਚੋਰੀ ਕਰਨ ਦਾ ਦੋਸ਼ ਲਗਾਇਆ ਹੈ।

ਅਬਰਾਰਾ-ਉਲ-ਹੱਕ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਹੁਣ ਇਕ ਲੇਖਕ ਨੇ ਕਰਨ ਜੌਹਰ ‘ਤੇ ਸਕ੍ਰਿਪਟ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਲੇਖਕ ਦਾ ਕਹਿਣਾ ਹੈ ਕਿ ਇਸ ਸਕ੍ਰਿਪਟ ਨੂੰ ਉਸ ਨੇ ਧਰਮਾ ਮੂਵੀਜ਼ ਨੂੰ ਮੇਲ ਕੀਤੀ, ਜਿਸ ਦਾ ਉੱਥੋਂ ਜਵਾਬ ਆਇਆ, ਪਰ ਹੁਣ ਕਰਨ ਨੇ ਉਸ ਦੀ ਕਹਾਣੀ ਚੋਰੀ ਕਰ ਲਈ ਅਤੇ ਇਸ ਨੂੰ ਅੱਗੇ ਲੈ ਕੇ ਫਿਲਮ ਬਣਾਈ। ਵਿਸ਼ਾਲ ਏ ਸਿੰਘ ਨਾਂ ਦੇ ਟਵਿੱਟਰ ਯੂਜ਼ਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਬੂਤਾਂ ਦੇ ਨਾਲ ਕੁਝ ਟਵੀਟ ਕੀਤੇ ਹਨ।

ਉਹ ਟਵੀਟ ਧਰਮਾ ਮੂਵੀਜ਼ ਨੂੰ ਕੀਤੀ ਇੱਕ ਮੇਲ ਦਿਖਾਉਂਦੇ ਹਨ। ਸਕਰੀਨਸ਼ਾਟ ਸਾਂਝਾ ਕਰਦੇ ਹੋਏ, ਵਿਸ਼ਾਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਾਲ 2020 ਵਿੱਚ ”ਜੁਗ ਜੁਗ ਜੀਓ’ ਦੀ ਸਕ੍ਰਿਪਟ ਰਜਿਸਟਰ ਕੀਤੀ ਸੀ ਅਤੇ ਫਿਲਮ ਨੂੰ ਸਹਿ-ਨਿਰਮਾਣ ਕਰਨ ਲਈ ਧਰਮਾ ਮੂਵੀਜ਼ ਨੂੰ ਮੇਲ ਕੀਤੀ ਸੀ। ਉਸ ਨੇ ਇਸ ਮੇਲ ਦਾ ਜਵਾਬ ਵੀ ਦਿੱਤਾ ਸੀ, ਪਰ ਹੁਣ ਉਸ ਨੇ ਮੇਰੀ ਕਹਾਣੀ ਚੋਰੀ ਕਰਕੇ ‘ਜੁਗ ਜੁਗ ਜੀਓ’ ਬਣਾ ਦਿੱਤੀ ਹੈ। ਇਹ ਸਹੀ ਨਹੀਂ ਹੈ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਿਛਲੀਆਂ ਸਰਕਾਰਾਂ ਨੇ ਸਿਰਫ਼ ਆਪਣੇ ਚਹੇਤਿਆਂ ਦੇ ਹੀ ਰਾਸ਼ਨ ਕਾਰਡ ਬਣਾਏ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 21 ਜੁਲਾਈ,2026*ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਪੱਖਪਾਤ ਦੇ...

ਪ੍ਰਧਾਨ ਮੰਤਰੀ ਜੀ, ਨੌਜਵਾਨਾਂ ਦੇ ਗੁੱਸੇ ਨੂੰ ਸੰਭਾਲੋ, ਇਹ ਨੌਜਵਾਨ ਤੁਹਾਡਾ ਹੰਕਾਰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ- ਕੇਜਰੀਵਾਲ

*ਨਵੀਂ ਦਿੱਲੀ, 20 ਜੁਲਾਈ, 2026*ਦੇਸ਼ ਦੀ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਸਿੱਖਿਆ ਅਤੇ ਪ੍ਰੀਖਿਆ...

*ਪੰਜਾਬ ਦੀ ਮਿੱਟੀ ਬਹੁਤ ਉਪਜਾਊ ਹੈ, ਪਰ ਇੱਥੇ ਕਦੇ ਵੀ ਨਫ਼ਰਤ ਦੇ ਬੀਜ ਨਹੀਂ ਉੱਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਜਲੰਧਰ; 19 ਜੁਲਾਈ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨਕੋਦਰ ਵਿਖੇ...

’ਸੇਫ਼ ਪੰਜਾਬ’ ਹੈਲਪਲਾਈਨ ਬਣੀ ਨਸ਼ਾ ਵਿਰੋਧੀ ਮੁਹਿੰਮ ਦੀ ਵਿਸ਼ੇਸ਼ ਪਛਾਣ

ਚੰਡੀਗੜ੍ਹ, 19 ਜੁਲਾਈ 2026:ਪੰਜਾਬ ਪੁਲਿਸ ਦੀ ਤਿੰਨ-ਪੱਖੀ ਰਣਨੀਤੀ—ਸਖ਼ਤ ਕਾਨੂੰਨੀ ਕਾਰਵਾਈ, ਜਨ-ਭਾਗੀਦਾਰੀ ਅਤੇ ਨਿਵਾਰਕ ਜਾਗਰੂਕਤਾ—ਆਪਣੀ...

•ਨੀਟ ਪ੍ਰੀਖਿਆ ਵਿੱਚ ਸਫਲਤਾ “ਸਿੱਖਿਆ ਕ੍ਰਾਂਤੀ” ਦੇ ਵਿਆਪਕ ਪ੍ਰਭਾਵ ਨੂੰ ਕਰਦੀ ਹੈ ਉਜਾਗਰ: ਸਿੱਖਿਆ ਮੰਤਰੀ

*ਚੰਡੀਗੜ੍ਹ, 19 ਜੁਲਾਈ 2026*ਪੰਜਾਬ ਦੀ ਜਨਤਕ ਸਿੱਖਿਆ ਪ੍ਰਣਾਲੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਕਿਉਂਕਿ...

ਇੱਕ ਅਗਸਤ ਨੂੰ ਭਗਵੰਤ ਮਾਨ ਸਰਕਾਰ ਨਵੀਂ ਰਜਿਸਟ੍ਰੇਸ਼ਨ ਵਾਲੀਆਂ 50 ਲੱਖ ਔਰਤਾਂ ਦੇ ਖਾਤਿਆਂ ਵਿੱਚ ਪਾਵੇਗੀ ਸਨਮਾਨ ਰਾਸ਼ੀ- ਕੇਜਰੀਵਾਲ

*ਮੁਕੇਰੀਆਂ, 19 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁਕੇਰੀਆਂ...

ਖੰਨਾ ਵਿਖੇ ਫੌਜੀ ਜਵਾਨ ਨੇ ਦਿੱਤੀ ਆਪਣੀ ਜਾਨ, ਡਿਊਟੀ ਤੋਂ ਇੱਕ ਦਿਨ ਪਹਿਲਾਂ ਹੀ ਛੁੱਟੀ ‘ਤੇ ਆਇਆ ਸੀ ਘਰ

ਖੰਨਾ ਦੇ ਛੋਟਾ ਖੰਨਾ ਇਲਾਕੇ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਭਾਰਤੀ...