ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੀ.ਡਬਲਿਊ.ਡੀ ਨਰਸਰੀ ਫੇਸ -ਇੱਕ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਨੂੰ ਸਾਫ ਕਰਨਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜਦੋਂ ਤੱਕ ਵਾਤਾਵਰਨ ਦੂਸ਼ਿਤ ਰਹੇਗਾ ਉਦੋਂ ਤਕ ਸਮੁੱਚੀ ਕਾਇਨਾਤ ਵਿਚਲੇ ਵਿਅਕਤੀ ਤੰਦਰੁਸਤ ਨਹੀਂ ਰਹਿ ਸਕਣਗੇ।

ਦੱਸ ਦਈਏ ਕਿ ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਨੇ ਪਿਛਲੇ ਹਫ਼ਤੇ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਸੈਕਟਰ-79 ਸਥਿਤ ਦਫਤਰ ਵਿਖੇ ਇਸ ਨਰਸਰੀ ਦੀ ਤਰਸਯੋਗ ਹਾਲਤ ਸਬੰਧੀ ਮੰਗ ਪੱਤਰ ਦਿੱਤਾ ਸੀ।ਜ਼ਿਕਰਯੋਗ ਹੈ ਕਿ ਇਸ ਨਰਸਰੀ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਸੀ, ਜੋ ਕਿ ਪਿਛਲੇ 10 ਵਰ੍ਹਿਆਂ ਤੋਂ ਲਗਭਗ ਬੰਦ ਹੋਣ ਕਿਨਾਰੇ ਸੀ। ਸਰਕਾਰੀ ਦਫ਼ਤਰਾਂ ਦੇ ਵਿਚ ਵੀ ਪ੍ਰਾਈਵੇਟ ਨਰਸਰੀਆਂ ਵੱਲੋਂ ਹੀ ਫੁੱਲ- ਬੂਟੇ ਭੇਜੇ ਜਾਂਦੇ ਸਨ, ਜਦਕਿ ਇਸ ਸਰਕਾਰੀ ਨਰਸਰੀ ਨੂੰ ਚਲਦਾ ਕਰਨ ਲਈ ਕਿਸੇ ਵੀ ਨੇਤਾ ਨੇ ਸੁਹਿਰਦਤਾ ਨਹੀਂ ਵਿਖਾਈ। ਨਰਸਰੀ ਦੇ ਲਈ ਜ਼ਰੂਰੀ ਮਾਲੀ ਵੀ ਇੱਥੇ ਉਪਲਬਧ ਨਹੀਂ ਹਨ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਨਰਸਰੀ ਨੂੰ ਸਹੀ ਮਾਅਨਿਆਂ ਵਿੱਚ ਚੱਲਦਾ ਕੀਤਾ ਜਾਵੇਗਾ ।ਵਾਤਾਵਰਨ ਪ੍ਰੇਮੀਆਂ ਦੀ ਮੰਗ ਤੇ ਵਿਧਾਇਕ ਕੁਲਵੰਤ ਸਿੰਘ ਨੇ ਸਬੰਧਤ ਵਿਭਾਗ ਦੇ ਮੰਤਰੀ ਈ.ਟੀ..ਓ.- ਹਰਭਜਨ ਸਿੰਘ ਨਾਲ ਵੀ ਮੌਕੇ ਤੇ ਗੱਲਬਾਤ ਕੀਤੀ ਅਤੇ ਇਸ ਨਰਸਰੀ ਨੂੰ ਚਲਦਾ ਕਰਨ ਦੇ ਲਈ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ 15 ਦਿਨ ਬਾਅਦ ਫਿਰ ਇਸ ਨਰਸਰੀ ਦਾ ਦੌਰਾ ਕਰਨਗੇ। ਇਸ ਮੌਕੇ ਤੇ ਅਰਸ਼ਦੀਪ ਸਿੰਘ ,ਰਾਜਪ੍ਰੀਤ ਸਿੰਘ , ਐੱਸ ਡੀ ਓ ਸ਼ਿਵਪ੍ਰੀਤ, ਐਸ ਡੀ ਓ ਰਮਨ ਸ਼ਰਮਾ,ਜਸਵਿੰਦਰ ਸਿੰਘ ,ਸੁਮਿਤ ਸੋਢੀ ਆਪ ਵਰਕਰ ,ਗੁਰਮੇਲ ਸਿੰਘ ਆਪ ਵਰਕਰ , ਸਤਵਿੰਦਰ ਸਿੰਘ ਆਪ ਵਰਕਰ ,ਆਰ ਕੇ ਗੋਡ,ਰਾਜੀਵ ਵਿਸ਼ਿਸ਼ਟ, ਰਾਹੁਲ ਮਹਾਜਨ,ਅਮਿਤ ਕੋਟਕ, ਐਲ.ਆਰ ਵੈਦਵਾਨ,ਸੁਰੇਸ਼ ਕੁਮਾਰ,ਗੁਰਵਿੰਦਰ ਸਿੰਘ ਅਤੇ ਦਿਲਦਾਰ ਸਿੰਘ, ਆਪ ਨੇਤਾ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ , ਸਾਬਕਾ ਕੌਂਸਲਰ- ਆਰ.ਪੀ ਸ਼ਰਮਾ, ਜਸਪਾਲ ਮਟੌਰ, ਅਕਵਿੰਦਰ ਸਿੰਘ ਗੋਸਲ,ਬਿੱਲੂ ਸੋਹਾਣਾ ਵੀ ਹਾਜ਼ਰ ਸਨ।











