October 21, 2026, 6:25 pm
----------- Advertisement -----------
HomeNewsEntertainment'ਖਤਰੋਂ ਕੇ ਖਿਲਾੜੀ-12' 'ਚ ਐਂਟਰੀ ਤੋਂ ਪਹਿਲਾਂ ਹੀ ਵਿਗੜੀ ਕਨਿਕਾ ਮਾਨ ਦੀ...

‘ਖਤਰੋਂ ਕੇ ਖਿਲਾੜੀ-12’ ‘ਚ ਐਂਟਰੀ ਤੋਂ ਪਹਿਲਾਂ ਹੀ ਵਿਗੜੀ ਕਨਿਕਾ ਮਾਨ ਦੀ ਤਬੀਅਤ, ਹਸਪਤਾਲ ‘ਚ ਦਾਖ਼ਲ

Published on

----------- Advertisement -----------

ਖਤਰੋਂ ਕੇ ਖਿਲਾੜੀ ਸੀਜ਼ਨ 12 ਦੇ ਮੁਕਾਬਲੇਬਾਜ਼ਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਪਰ ਇੱਕ ਮੁਕਾਬਲੇਬਾਜ਼ ਕਨਿਕਾ ਮਾਨ ਨੂੰ ਲੈ ਕੇ ਅਜੇ ਵੀ ਪੂਰੀ ਤਰ੍ਹਾਂ ਨਾਲ ਭੰਬਲਭੂਸਾ ਬਣਿਆ ਹੋਇਆ ਹੈ ਕਿ ਉਹ ਵੀ ਇਸ ਸ਼ੋਅ ਵਿੱਚ ਨਜ਼ਰ ਆਵੇਗੀ। ਦਰਅਸਲ, ਇਹ ਉਲਝਣ ਇਸ ਲਈ ਹੋਰ ਵੀ ਵੱਧ ਰਿਹਾ ਹੈ ਕਿਉਂਕਿ ਹਾਲ ਹੀ ‘ਚ ‘ਖਤਰੋਂ ਕੇ ਖਿਲਾੜੀ ਸੀਜ਼ਨ 12’ ਦੀ ਕਾਨਫਰੰਸ ਹੋਈ ਸੀ, ਜਿੱਥੇ ਇਸ ਰਿਐਲਿਟੀ ਸ਼ੋਅ ਦੇ ਸਾਰੇ ਚੁਣੇ ਹੋਏ ਮੁਕਾਬਲੇਬਾਜ਼ ਪਹੁੰਚੇ ਸਨ। ਪਰ ਇਸ ਸਭ ਵਿੱਚ ਕਨਿਕਾ ਮਾਨ ਕਿਤੇ ਨਜ਼ਰ ਨਹੀਂ ਆ ਰਹੀ ਸੀ। ਕਨਿਕਾ ਮਾਨ ਆਪਣੀ ਖਰਾਬ ਸਿਹਤ ਦੇ ਕਾਰਨ ਇਸ ਵਿੱਚ ਸ਼ਾਮਲ ਨਹੀਂ ਹੋ ਸਕੀ। ਰਿਪੋਰਟ ਮੁਤਾਬਕ ਅਦਾਕਾਰਾ ਡਾਕਟਰ ਦੀ ਸਲਾਹ ਦੇ ਬਾਵਜੂਦ ਲਗਾਤਾਰ ਕੰਮ ਕਰ ਰਹੀ ਸੀ। ਇਸੇ ਤਰ੍ਹਾਂ ਰੋਹਿਤ ਸ਼ੈੱਟੀ ਦੀ ਮੇਜ਼ਬਾਨੀ ਵਾਲੇ ਸ਼ੋਅ ਦੀ ਸ਼ੂਟਿੰਗ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ।

ਕਨਿਕਾ ਸਿਹਤ ਦੀ ਸਥਿਤੀ ਦਾ ਜ਼ਿਕਰ ਕਰਦੇ ਹੋਏ, ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਨਿਕਾ ਮਾਨ ਖਤਰੋਂ ਕੇ ਖਿਲਾੜੀ 12 ਦੀ ਸ਼ੂਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਹ ਬਹੁਤ ਬਿਮਾਰ ਹੈ ਅਤੇ ਉਹ ਤਿੰਨ ਦਿਨਾਂ ਤੋਂ ਲੀਕਵਡ ਡਾਈਟ ਉੱਤੇ ਹੈ। ਇਸ ਲਈ, ਉਹ ਖਰਾਬ ਸਿਹਤ ਦੇ ਵਿਚਕਾਰ ਇੱਕ ਵੈੱਬ ਸ਼ੋਅ ਲਈ ਆਪਣੀ ਸ਼ੂਟਿੰਗ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਵੀਰਵਾਰ ਨੂੰ ਉਸ ਦੀ ਸਿਹਤ ਵਿਗੜ ਗਈ ਅਤੇ ਇਸ ਕਾਰਨ ਉਹ ਪ੍ਰੈਸ਼ ਕਾਨਫਰੰਸ ਤੇ KK12 ਦੀ ਸ਼ੂਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੀ। ਅਭਿਨੇਤਰੀ ਦੀ ਟੀਮ ਦੇ ਮੁਤਾਬਕ, ਕੰਮ ਲਈ ਉਸ ਦਾ ਉਤਸ਼ਾਹੀ ਸੁਭਾਅ ਉਸ ਦੀ ਸਿਹਤ ਦਾ ਦੁਸ਼ਮਣ ਬਣ ਜਾਂਦਾ ਹੈ। ਉਹ ਡਾਕਟਰ ਦੀ ਸਲਾਹ ਦੇ ਉਲਟ ਸ਼ੂਟਿੰਗ ‘ਤੇ ਚਲੀ ਗਈ ਅਤੇ ਹੁਣ ਉਹ ਆਰਾਮ ਕਰ ਰਹੀ ਹੈ ਤਾਂ ਜੋ ਉਹ ਮਜ਼ਬੂਤੀ ਨਾਲ ਵਾਪਸੀ ਕਰ ਸਕੇ। ਕਨਿਕਾ ਮਾਨ ਖਤਰੋਂ ਕੇ ਖਿਲਾੜੀ ਸੀਜ਼ਨ 12 ਵਿੱਚ ਹਿੱਸਾ ਲੈਣ ਲਈ ਬਹੁਤ ਉਤਸ਼ਾਹਿਤ ਹੈ। ਹਾਲ ਹੀ ਵਿੱਚ ਉਸਨੇ ਦੱਸਿਆ ਕਿ ਇਹ ਸ਼ੋਅ ਉਸਦਾ ਪਸੰਦੀਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...

ਗੁ. ਸ੍ਰੀ ਬੰਗਲਾ ਸਾਹਿਬ ਦੇ ਲਾਂਘੇ ’ਤੇ ਪੁਲਿਸ ਦੀ ਐਂਟਰੀ ਬੰਦ!

10 ਅਕਤੂਬਰ ਨੂੰ ਪ੍ਰਦਰਸ਼ਨ ਦੌਰਾਨ ‘ਮਰਿਆਦਾ’ ਦੀ ਕਥਿਤ ਉਲੰਘਣਾ ਨੂੰ ਲੈ ਕੇ ਪੈਦਾ ਹੋਏ...

ਪਰਵਿੰਦਰ ਝੋਟਾ ਕੇਸ ‘ਚ ਵੱਡੀ ਅਪਡੇਟ, CBI ਵੱਲੋਂ FIR ਦਰਜ, ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ

ਸੀਬੀਆਈ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਕਤਲ ਦੀ ਜਾਂਚ ਲਈ...

Tiger Shroff Firing: ਜਾਂਚ ਦੀਆਂ ਤਾਰਾਂ ਅੰਮ੍ਰਿਤਸਰ ਨਾਲ ਜੁੜੀਆਂ; ਹਥਿਆਰ ਦੇਣ ਵਾਲੇ ਦੀ ਭਾਲ ਜਾਰੀ

ਮੁੰਬਈ ਵਿਖੇ ਐਤਵਾਰ ਸ਼ਾਮ ਨੂੰ ਬੌਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ’ਤੇ ਹੋਈ ਗੋਲੀਬਾਰੀ...

ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. (CBI) ਦੇ ਸ਼ਿਕੰਜੇ ’ਚ ਆਏ ਰਾਮਪੁਰਾ ਫੂਲ ਦੇ ਕਾਂਸਲ...

ਪੰਜਾਬ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, 7,500 ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ’ਤੇ

ਪੰਜਾਬ ’ਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇਜ਼, ਪਨਬੱਸ ਤੇ PRTC...

ਪਰਵਿੰਦਰ ਝੋਟਾ ਕਤਲ ਮਾਮਲੇ ‘ਚ ਵੱਡੀ ਅਪਡੇਟ! ਅੱਧੀ ਰਾਤ ਨੂੰ ਮਾਨਸਾ ਪਹੁੰਚੀ CBI ਦੀ ਟੀਮ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ ਲਈ CBI ਦੀ ਟੀਮ ਮੰਗਲਵਾਰ...

ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਭਾਣਾ, 2 ਦੀ ਮੌਤ

ਮੋਗਾ ਜ਼ਿਲ੍ਹੇ ਵਿਚ ਕੋਟ ਈਸੇ ਖਾਂ ਦੇ ਨੇੜੇ ਪਿੰਡ ਗਗੜਾ ਕੋਲ ਦਰਦਨਾਕ ਸਾਹਦਸਾ ਵਾਪਰ...