August 15, 2026, 9:49 pm
----------- Advertisement -----------
HomeNewsLatest Newsਓਮ ਪ੍ਰਕਾਸ਼ ਚੌਟਾਲਾ ਨੂੰ ਕੋਰਟ ਨੇ ਸੁਣਾਈ ਚਾਰ ਸਾਲ ਦੀ ਸਜ਼ਾ 50...

ਓਮ ਪ੍ਰਕਾਸ਼ ਚੌਟਾਲਾ ਨੂੰ ਕੋਰਟ ਨੇ ਸੁਣਾਈ ਚਾਰ ਸਾਲ ਦੀ ਸਜ਼ਾ 50 ਲੱਖ ਰੁਪਏ ਜੁਰਮਾਨਾ

Published on

----------- Advertisement -----------

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸੀਬੀਆਈ ਅਦਾਲਤ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਚੌਟਾਲਾ ‘ਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਅਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਚੌਟਾਲਾ ਨੂੰ ਅਦਾਲਤ ਨੇ 21 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੌਟਾਲਾ ਖ਼ਿਲਾਫ਼ 106 ਗਵਾਹ ਪੇਸ਼ ਕੀਤੇ ਸਨ। ਅਦਾਲਤ ਨੇ ਉਸ ਦੀਆਂ ਚਾਰ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਵੀ ਦਿੱਤਾ ਹੈ।ਸੁਣਵਾਈ ਦੌਰਾਨ ਚੌਟਾਲਾ ਦੇ ਵਕੀਲ ਨੇ ਕਿਹਾ ਸੀ ਕਿ ਚੌਟਾਲਾ 90 ਫੀਸਦੀ ਬਿਮਾਰ ਹਨ। ਉਨ੍ਹਾਂ ਕਿਹਾ ਸੀ ਕਿ ਚੌਟਾਲਾ ਨੂੰ ਹਾਈਪਰਟੈਨਸ਼ਨ, ਸ਼ੂਗਰ ਸਮੇਤ ਕਈ ਹੋਰ ਬੀਮਾਰੀਆਂ ਹਨ। ਚੌਟਾਲਾ ਦੇ ਹਲਫ਼ਨਾਮੇ ਵਿੱਚ ਮੇਦਾਂਤਾ ਹਸਪਤਾਲ ਦਾ ਸਰਟੀਫਿਕੇਟ ਵੀ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੌਟਾਲਾ ਦੀ ਉਮਰ 86 ਸਾਲ ਹੈ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। 2019 ਵਿੱਚ, ਈਡੀ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੌਟਾਲਾ ਦੀ 1 ਕਰੋੜ 94 ਲੱਖ ਰੁਪਏ ਦੀ ਜਾਇਦਾਦ ਕੁਰਕ ਕੀਤੀ ਸੀ। ਚੌਟਾਲਾ ਦੀ ਜ਼ਮੀਨ ਅਤੇ ਇੱਕ ਫਾਰਮ ਹਾਊਸ ਈਡੀ ਨੇ ਮਨੀ ਲਾਂਡਰਿੰਗ ਐਕਟ ਤਹਿਤ ਜ਼ਬਤ ਕਰ ਲਿਆ ਸੀ। ਈਡੀ ਨੇ ਪਹਿਲਾਂ ਓਮ ਪ੍ਰਕਾਸ਼ ਚੌਟਾਲਾ ਦੀ 4.15 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਇਸ ਤਰ੍ਹਾਂ, ਕੁੱਲ 6 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ।ਚੌਟਾਲਾ ਜੂਨੀਅਰ ਬੇਸਿਕ ਟਰੇਨਿੰਗ ਅਧਿਆਪਕਾਂ ਦੀ ਭਰਤੀ ਘੁਟਾਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 10 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਹਨ। ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਅਜੈ ਚੌਟਾਲਾ ਨੂੰ ਜੂਨੀਅਰ ਬੇਸਿਕ ਟਰੇਨਿੰਗ ਅਧਿਆਪਕ ਭਰਤੀ ਘੁਟਾਲੇ ਵਿੱਚ 16 ਜਨਵਰੀ 2013 ਨੂੰ ਦਸ ਸਾਲ ਦੀ ਸਜ਼ਾ ਸੁਣਾਈ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...

ਫਿਰੋਜ਼ਪੁਰ ਵਿਖੇ 23 ਸਾਲਾਂ ਅਗਨੀਵੀਰ ਫੌਜੀ ਸ਼ਹੀਦ, ਡਿਊਟੀ ਦੌਰਾਨ ਆਇਆ ਹਾਰਟ ਅਟੈਕ

ਇੱਕ ਪਾਸੇ ਜਿਥੇ ਅੱਜ ਦੇਸ਼ 80ਵੇਂ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾ ਰਿਹਾ ਹੈ, ਉਥੇ...

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...