June 4, 2026, 11:32 pm
----------- Advertisement -----------
HomeNewsSikh Worldਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਿੱਖ ਮਿਸ਼ਨ ਦਿੱਲੀ...

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਸਿੱਖ ਮਿਸ਼ਨ ਦਿੱਲੀ ਵੱਲੋਂ ਸੰਗਤਾਂ ਲਈ ਵਿਸ਼ੇਸ਼ ਉਪਰਾਲਾ

Published on

----------- Advertisement -----------

ਨਵੀਂ ਦਿੱਲੀ, 28 ਮਈ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਿਸ਼ਨ ਦਿੱਲੀ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ ਨਿਸ਼ਕਾਮ ਸੇਵਾ ਚਲਾਈ ਜਾ ਰਹੀ ਹੈ। ਇਸੇ ਕੜੀ ਵਿੱਚ ਅੱਜ ਸ਼ਕੂਰ ਬਸਤੀ ਵਾਰਡ 8 ਦੀ ਸੰਗਤ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ । ਇਸ ਮੌਕੇ ਸਿੱਖ ਮਿਸ਼ਨ ਦੇ ਇੰਚਾਰਜ ਸੁਰਿੰਦਰ ਸਿੰਘ ਸਮਾਣਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸ਼ਕੂਰ ਬਸਤੀ ਵਾਰਡ ਦੇ ਪ੍ਰਧਾਨ ਸੁਦੀਪ ਸਿੰਘ ਰਾਣੀ ਬਾਗ, ਅਮਰਜੀਤ ਸਿੰਘ ਗੁੱਲੂ, ਜਗਮੋਹਨ ਸਿੰਘ ਵਿਰਕ, ਮਨਜੀਤ ਸਿੰਘ ਬਾਮਰਾ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣੇ ਸ਼੍ਰੋਮਣੀ ਅਕਾਲੀ ਦਲ ਦਫਤਰ ਪੁੱਜੇ। ਸਮੁੱਚੀ ਸੰਗਤ ਵੱਲੋਂ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਕੇ ਅਰਦਾਸ ਕਰਨ ਮਗਰੋਂ ਬਸ ਨੂੰ ਰਵਾਨਾ ਕੀਤਾ ਗਿਆ ।
ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵਿਸ਼ੇਸ਼ ਯਤਨਾਂ ਸਦਕੇ ਦਿੱਲੀ ਦੀਆਂ ਸੰਗਤਾਂ ਲਈ ਨਿਸ਼ਕਾਮ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸਮੁੱਚਾ ਪ੍ਰਬੰਧ ਦਿੱਲੀ ਸਿੱਖ ਮਿਸ਼ਨ ਦੀ ਟੀਮ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਰਘੁਜੀਤ ਸਿੰਘ ਵਿਰਕ ਵਲੋਂ ਕੀਤਾ ਜਾਂਦਾ ਹੈ।
ਨਿਸ਼ਕਾਮ ਬੱਸ ਸੇਵਾ ਤੋਂ ਇਲਾਵਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੁਕਿੰਗ ਤੋਂ ਲੈ ਕੇ ਯਾਤਰਾ ਦੇ ਸਾਰੇ ਪ੍ਰਬੰਧ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਾਂ ਦੀ ਬੁਕਿੰਗ ਆਦਿ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਬਹੁਤ ਜਲਦ ਮੁਫਤ ਐਮ.ਆਰ.ਆਈ ਅਤੇ ਸੀ.ਟੀ ਸਕੈਨ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੰਗਤਾਂ ਲਈ ਇਸੇ ਤਰ੍ਹਾਂ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਜਥੇਦਾਰ ਬਲਦੇਵ ਸਿੰਘ ਰਾਣੀ ਬਾਗ ਮੈਂਬਰ ਦਿੱਲੀ ਕਮੇਟੀ ਅਤੇ ਬਲਬੀਰ ਸਿੰਘ ਸ੍ਰੀਨਗਰ ਵੱਲੋਂ ਯਾਤਰਾ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਤੇ ਵਰ੍ਹੇ ਗਿਆਨੀ ਹਰਪ੍ਰੀਤ ਸਿੰਘ,ਕਿਹਾ, ਅਪ੍ਰੈਲ ਤੋਂ ਅਗਸਤ ਤੱਕ ਪੰਜਾਬ ਸਰਕਾਰ ਨੇ ਲਿਆ 13.326 ਕਰੋੜ ਦਾ ਕਰਜ਼ਾ

ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ...

ਹਨੁਮਾਨਗੜ੍ਹ ਦੇ ਗੁਰਦੁਆਰੇ ’ਚ ਹਿੰਸਕ ਝੜਪ, 15 ਥਾਣਿਆਂ ਦੀ ਪੁਲਿਸ ਤਾਇਨਾਤ

ਹਨੁਮਾਨਗੜ੍ਹ ਦੇ ਗੋਲੂਵਾਲਾ ਕਸਬੇ ਦੇ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਨੂੰ ਲੈ ਕੇ...

ਸਿੱਖ ਸ਼ਰਧਾਲੂਆਂ ’ਤੇ ਲਾਈ ਪਾਬੰਦੀ ’ਤੇ ਬੋਲੇ CM ਮਾਨ, “ਸਿੱਖ ਸ਼ਰਧਾਲੂਆਂ ਨੂੰ ਪਾਕਿ ਜਾਣ ਤੋਂ ਕਿਉਂ ਰੋਕਿਆ ਗਿਆ?”

ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਸ਼ਰਧਾਲੂਆਂ ਨੂੰ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ)...

ਯੂਕੇ ‘ਚ ਸਿੱਖ ਲੜਕੀ ਨਾਲ ਸਮੂਹਿਕ ਬ.ਲਾ.ਤ.ਕਾ.ਰ, ਦੋਸ਼ੀਆਂ ਨੇ ਕੀਤੀਆਂ ਨਲਸੀ ਟਿੱਪਣੀਆਂ

ਯੂਨਾਈਟਡ ਕਿੰਗਡਮ ਦੇ ਵੈਸਟ ਮਿਡਲੈਂਡਜ਼ ਖੇਤਰ ਵਿੱਚ ਸਥਿਤ ਓਲਡਬਰੀ ਪਾਰਕ ਵਿੱਚ ਇੱਕ ਭਾਰਤੀ ਮੂਲ...

ਕੈਨੇਡਾ ‘ਚ 6 ਸਤੰਬਰ ਨੂੰ ਐਲਾਨਿਆ ਗਿਆ ਜਸਵੰਤ ਖਾਲੜਾ ਡੇ, ਪੰਜਾਬੀਆਂ ਤੇ ਸਿੱਖ ਕੌਮ ਲਈ ਦੱਸਿਆ ਅਹਿਮ

ਕੈਨੇਡਾ ਨੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਆਗੂ ਜਸਵੰਤ ਸਿੰਘ ਖਾਲੜਾ...

ਲਾਸ ਏਂਜਲਸ ‘ਚ ਫਿਲਮੀ ਸਟਾਈਲ ਵਿਚ ਪੁਲਿਸ ਵੱਲੋਂ 35 ਸਾਲਾ ਸਿੱਖ ਨੌਜਵਾਨ ਨੂੰ ਡਿਟੇਨ ਕੀਤਾ,ਫਿਰ ਕਰ ਦਿੱਤਾ ਗਿਆ ਸੀ ਐ.ਨ.ਕਾ.ਊਂ.ਟ.ਰ  

ਅਮਰੀਕਾ ਦੇ ਲਾਸ ਏਂਜਲਸ ਵਿਚ ਇਕ ਸਿੱਖ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ...

ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਣਗੇ ਤਰਨਤਾਰਨ ਉਪ-ਚੋਣ

 ਤਰਨਤਾਰਨ ਵਿੱਚ ਹੋਣ ਵਾਲੀਆਂ ਉਪ-ਚੋਣਾਂ ਲਈ ਅਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ...

ਆਸਟ੍ਰੇਲੀਆ ’ਚ ਸਿੱਖ ਡਾਕੀਏ ਨੇ ਜਿੱਤਿਆ ਲੋਕਾਂ ਦਾ ਦਿਲ, ਪ੍ਰਿਯੰਕਾ ਚੋਪੜਾ ਨੇ ਵੀ ਕੀਤੀ ਤਾਰੀਫ਼

ਜਿੱਥੇ ਲੋਕ ਸਿਰਫ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਹਨ, ਉਥੇ ਆਸਟ੍ਰੇਲੀਆ ਵਿੱਚ ਇੱਕ...

ਸ੍ਰੀ ਸਾਹਿਬ ਕਾਰਨ ਗੁਰਸਿੱਖ ਸਰਪੰਚ ਨੂੰ ਲਾਲ ਕਿਲ੍ਹੇ ‘ਚ ਨਹੀਂ ਮਿਲੀ ਐਂਟਰੀ, ਸੁਰੱਖਿਆ ਗਾਰਡਾਂ ਨੇ ਕਕਾਰਾਂ ’ਤੇ ਜਤਾਇਆ ਇਤਰਾਜ਼

15 ਅਗਸਤ ਨੂੰ ਅਜ਼ਾਦੀ ਦਿਹਾੜੇ ਮੌਕੇ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਦੇ ਪਿੰਡ ਕਾਲਸਨਾਂ...