IPL-15 ਦਾ ਫਾਈਨਲ 29 ਮਈ ਨੂੰ ਅਹਿਮਦਾਬਾਦ ਦੇ ਸ਼੍ਰੀ ਨਰੇਂਦਰ ਮੋਦੀ ਸਟੇਡੀਅਮ ‘ਚ ਰਾਜਸਥਾਨ ਅਤੇ ਗੁਜਰਾਤ ਵਿਚਾਲੇ ਖੇਡਿਆ ਜਾਵੇਗਾ। ਇਸ ਵਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ 50 ਮਿੰਟ ਦਾ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। 2018 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਆਈਪੀਐਲ ਫਾਈਨਲ ਤੋਂ ਪਹਿਲਾਂ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਇਸ ਦੇ ਲਈ ਆਈਪੀਐਲ ਫਾਈਨਲ ਨੂੰ ਨਿਰਧਾਰਤ ਸਮੇਂ ਤੋਂ ਅੱਧਾ ਘੰਟਾ ਅੱਗੇ ਕਰ ਦਿੱਤਾ ਗਿਆ ਹੈ। ਯਾਨੀ ਫਾਈਨਲ ਮੈਚ ਸ਼ਾਮ 7.30 ਦੀ ਬਜਾਏ 8 ਵਜੇ ਸ਼ੁਰੂ ਹੋਵੇਗਾ।
ਦੱਸ ਦਈਏ ਕਿ ਅਭਿਨੇਤਾ ਰਣਵੀਰ ਸਿੰਘ ਅਤੇ ਸੰਗੀਤਕਾਰ ਏ.ਆਰ. ਰਹਿਮਾਨ ਆਈ.ਪੀ.ਐੱਲ.-15 ਦੇ ਫਾਈਨਲ ਤੋਂ ਪਹਿਲਾਂ ਹੋਣ ਵਾਲੇ 50 ਮਿੰਟ ਦੇ ਸਮਾਪਤੀ ਸਮਾਰੋਹ ‘ਚ ਸ਼ਿਰਕਤ ਕਰਨਗੇ। ਸਮਾਰੋਹ ਵਿੱਚ ਰਣਵੀਰ ਸਿੰਘ ਦੁਆਰਾ ਇੱਕ ਡਾਂਸ ਪਰਫਾਰਮੈਂਸ ਅਤੇ ਏਆਰ ਰਹਿਮਾਨ ਦੁਆਰਾ ਇੱਕ ਸੰਗੀਤ ਪਰਫਾਰਮੈਂਸ ਦੇਖਣ ਨੂੰ ਮਿਲੇਗੀ। ਇਸ ਦੇ ਲਈ ਸਟੇਡੀਅਮ ਵਿੱਚ ਵਿਸ਼ੇਸ਼ ਸਾਊਂਡ ਸਿਸਟਮ ਅਤੇ ਆਰਜੀਬੀ ਲਾਈਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
IPL 2022 ਦਾ ਸਮਾਪਤੀ ਸਮਾਰੋਹ ਆਜ਼ਾਦੀ ਦੇ 75 ਸਾਲ ਦੀ ਥੀਮ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਵਿਚ ਇਹ ਦਿਖਾਇਆ ਜਾਵੇਗਾ ਕਿ ਕਿਵੇਂ ਭਾਰਤੀ ਕ੍ਰਿਕਟ ਦੀ ਸ਼ੁਰੂਆਤ ਹੋਈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦੀ ਕ੍ਰਿਕਟ ਕਿਵੇਂ ਬਦਲੀ ਅਤੇ ਅੱਗੇ ਵਧੀ। ਏ ਆਰ ਰਹਿਮਾਨ ਦੇ ਗੀਤ ਦਾ ਵਿਸ਼ਾ ਭਾਰਤ ਦੀ ਆਜ਼ਾਦੀ ਦੇ 75 ਸਾਲ ਹੋਵੇਗਾ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵੀ ਦਿੱਤੀ ਹੈ।
----------- Advertisement -----------
IPL ਸਮਾਪਤੀ ਸਮਾਰੋਹ ‘ਚ ਅੱਜ ਏ.ਆਰ. ਰਹਿਮਾਨ ਅਤੇ ਰਣਵੀਰ ਸਿੰਘ ਦੇਣਗੇ ਸ਼ਾਨਦਾਰ ਪਰਫਾਰਮੈਂਸ
Published on
----------- Advertisement -----------
----------- Advertisement -----------











