ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਆਧਾਰ ਦੀ ਫੋਟੋਕਾਪੀਆਂ ਨੂੰ ਕਿਸੇ ਵੀ ਸੰਸਥਾ ਨਾਲ ਸਾਂਝਾ ਨਾ ਕਰਨ। ਅਜਿਹਾ ਆਧਾਰ ਦੀ ਦੁਰਵਰਤੋਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ। ਹੁਣ ਸਰਕਾਰ ਨੇ ਇਹ ਐਡਵਾਈਜ਼ਰੀ ਵਾਪਸ ਲੈ ਲਈ ਹੈ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਆਈਡੀਏਆਈ ਵੱਲੋਂ ਜਾਰੀ ਐਡਵਾਈਜ਼ਰੀ ਇਸ ਸੰਦਰਭ ਵਿੱਚ ਜਾਰੀ ਕੀਤੀ ਗਈ ਸੀ ਕਿ ਕੋਈ ਵੀ ਫੋਟੋਸ਼ਾਪ ਰਾਹੀਂ ਆਧਾਰ ਕਾਰਡ ਦੀ ਦੁਰਵਰਤੋਂ ਨਾ ਕਰੇ। ਸਰਕਾਰ ਨੇ ਕਿਹਾ ਕਿ ਐਡਵਾਈਜ਼ਰੀ ਦੀ ਗਲਤ ਵਿਆਖਿਆ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ।
UIDAI ਦੁਆਰਾ ਆਧਾਰ ਕਾਰਡ ਧਾਰਕਾਂ ਨੂੰ ਸਿਰਫ਼ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਆਧਾਰ ਨੰਬਰ ਸਾਂਝਾ ਕਰਨ ਵਿੱਚ ਆਪਣੇ ਵਿਵੇਕ ਦੀ ਵਰਤੋਂ ਕਰਨ। ਆਧਾਰ ਪਛਾਣ ਪ੍ਰਮਾਣਿਕਤਾ ਈਕੋਸਿਸਟਮ ਨੇ ਆਧਾਰ ਧਾਰਕ ਦੀ ਪਛਾਣ ਅਤੇ ਗੋਪਨੀਯਤਾ ਦੀ ਸੁਰੱਖਿਆ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾ UIDAI ਨੇ ਲੋਕਾਂ ਨੂੰ ਮਾਸਕਡ ਆਧਾਰ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ ਸੀ। ਮਾਸਕਡ ਆਧਾਰ ਵਿੱਚ, ਤੁਹਾਡੇ ਆਧਾਰ ਨੰਬਰ ਦੇ ਪੂਰੇ 12 ਅੰਕ ਦਿਖਾਈ ਨਹੀਂ ਦਿੰਦੇ, ਸਿਰਫ਼ ਆਖਰੀ 4 ਅੰਕ ਹੀ ਦਿਖਾਈ ਦਿੰਦੇ ਹਨ। ਇਸ ਨੂੰ UIDAI ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
----------- Advertisement -----------
ਆਧਾਰ ‘ਤੇ ਸਰਕਾਰ ਦਾ ਯੂ-ਟਰਨ: ਸਰਕਾਰ ਨੇ ‘ਆਧਾਰ ਐਡਵਾਈਜ਼ਰੀ’ ਲਈ ਵਾਪਸ
Published on
----------- Advertisement -----------
----------- Advertisement -----------












