ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਬਰੇਲੀ ਜ਼ਿਲੇ ਦੇ ਫਤਿਹਗੰਜ ਥਾਣਾ ਖੇਤਰ ‘ਚ ਨੈਸ਼ਨਲ ਹਾਈਵੇਅ ਦੇ ਸ਼ੰਖਾ ਪੁਲ ਨੇੜੇ ਐਂਬੂਲੈਂਸ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਐਂਬੂਲੈਂਸ ‘ਚ ਬੈਠੇ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਐਮ ਯੋਗੀ ਨੇ ਵੀ ਦਰਦਨਾਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ।
ਮਰਨ ਵਾਲਿਆਂ ਵਿੱਚ ਖੁਰਸ਼ੀਦ (50), ਉਸਦੀ ਪਤਨੀ ਸਮੀਰਨ (45), ਪੁੱਤਰ ਆਰਿਫ (19), ਭੈਣ ਸਗੀਰ ਬਾਨੋ (53), ਭਤੀਜਾ ਮੁਹੰਮਦ ਜ਼ਫਰ (20), ਸਮੀਰ ਦੀ ਭੈਣ ਨਸਰੀਨ (23) ਅਤੇ ਡਰਾਈਵਰ ਮਹਿੰਦੀ ਖਾਨ (32) ਸ਼ਾਮਲ ਹਨ। ਸਾਰੇ ਮ੍ਰਿਤਕ ਵਿਲਾਸੰਦਾ ਥਾਣੇ ਦੇ ਪਹਾੜ ਗੰਜ ਪਿੰਡ ਦੇ ਰਹਿਣ ਵਾਲੇ ਹਨ।
----------- Advertisement -----------
ਬਰੇਲੀ ‘ਚ ਐਂਬੂਲੈਂਸ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ, ਐਂਬੂਲੈਂਸ ‘ਚ ਬੈਠੇ 7 ਲੋਕਾਂ ਦੀ ਮੌਕੇ ‘ਤੇ ਹੀ ਮੌਤ
Published on
----------- Advertisement -----------
----------- Advertisement -----------












