ਸਿੱਧੂ ਮੂਸੇਵਾਲਾ ਜੋ ਕਿ ਪੰਜ ਤੱਤਾਂ ‘ਚ ਵਲੀਨ ਹੋ ਗਏ ਹਨ। ਪ੍ਰਸ਼ੰਸਕ ਅਤੇ ਕਰੀਬੀ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਿੱਧੂ ਦੀ ਅੰਤਿਮ ਯਾਤਰਾ ਤੋਂ ਉਸ ਦੇ ਮਾਤਾ-ਪਿਤਾ ਦੀਆਂ ਤਸਵੀਰਾਂ ਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ , ਜਿਨ੍ਹਾਂ ’ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਪ੍ਰਤੀਕਿਰਆ ਦਿੱਤੀ ਹੈ। ਰੇਸ਼ਮ ਸਿੰਘ ਅਨਮੋਲ ਨੇ ਗੈਂਗਸਟਰਾਂ ਨੂੰ ਬੇਨਤੀ ਕਰਦਿਆਂ ਕਿਹਾ, ‘‘ਇਕ ਬੇਨਤੀ ਹੈ ਮਾਰਨ ਵਾਲਿਆਂ ਨੂੰ, ਕਿਰਪਾ ਕਰਕੇ ਇਕ-ਇਕ ਗੋਲੀ ਮਾਂ-ਬਾਪ ਨੂੰ ਵੀ ਮਾਰ ਦਿਆ ਕਰੋ ਕਿਉਂਕਿ ਅੰਦਰੋਂ ਤਾਂ ਉਹ ਉਂਝ ਹੀ ਮਰ ਜਾਂਦੇ ਨੇ, ਉਨ੍ਹਾਂ ਦੀ ਵੀ ਮੁਕਤੀ ਕਰ ਦਿਆ ਕਰੋ। ਕਿਰਪਾ ਕਰਕੇ ਅੱਗੇ ਤੋਂ ਧਿਆਨ ਰੱਖਿਓ।’’
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 2020 ‘ਚ ਰਿਲੀਜ਼ ਹੋਇਆ ਉਨ੍ਹਾਂ ਦਾ ਗੀਤ Dear Mama ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਨੇ ਦੋ ਸਾਲ ਪਹਿਲਾਂ ਆਪਣੇ ਮੰਮੀ ਦੇ ਜਨਮ ਦਿਨ ‘ਤੇ ਇਹ ਗੀਤ ਤੋਹਫੇ ਦੇ ਰੂਪ ‘ਚ ਪੇਸ਼ ਕੀਤਾ ਸੀ। ਇਸ ਗੀਤ ਦੇ ਰਾਹੀ ਉਨ੍ਹਾਂ ਨੇ ਆਪਣੀ ਮਾਂ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਸੀ। ਇਹ ਗੀਤ ਇਸ ਲਈ ਵੀ ਖ਼ਾਸ ਸੀ, ਕਿਉਂਕਿ ਇਸ ਮਿਊਜ਼ਿਕ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਮਾਪਿਆ ਨੇ ਫੀਚਰਿੰਗ ਕੀਤੀ ਸੀ। ਇਸ ਗੀਤ ‘ਚ ਮਾਂ-ਪੁੱਤ ਦਾ ਇੱਕ-ਦੂਜੇ ਲਈ ਪਿਆਰ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮਿਊਜ਼ਿਕ ਵੀਡੀਓ ‘ਚ ਸਿੱਧੂ ਮੂਸੇਵਾਲਾ ਦੀ ਮਾਂ ਨੇ ਉਨ੍ਹਾਂ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ। ਇਸ ਗੀਤ ਦਾ ਮਿਊਜ਼ਿਕ ਵੀਡੀਓ ਦੇਖ ਸਕੇ ਦਰਸ਼ਕਾਂ ਦਾ ਅੱਥਰੂ ਹੀ ਨਹੀਂ ਰੁੱਕ ਰਹੇ । ਇਸ ਗੀਤ ਦੇ ਬੋਲ ‘ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ’ ਹਰ ਇੱਕ ਦੇ ਦਿਲ ਨੂੰ ਛੂਹ ਰਹੇ ਨੇ। ਜੋ ਕਿ ਤੁਹਾਨੂੰ ਭਾਵਨਾਵਾਂ ਨਾਲ ਭਰੀ ਦੁਨੀਆ ‘ਚ ਲੈ ਜਾਵੇਗਾ।












