ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ, ਜਿਸ ਨੇ ਪੰਜਾਬੀ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਸਥਾਪਿਤ ਕਰ ਲਈ ਸੀ । ਅੱਜ ਇਸ ਦੁਨੀਆ ਤੋਂ ਜਦੋਂ ਉਹ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕਿਆ ਹੈ ਤਾਂ ਸਾਰੀ ਦੁਨੀਆ ‘ਚ ਬੈਠੇ ਉਸ ਦੇ ਫੈਨਸ ਬਹੁਤ ਦੁਖੀ ਹਨ । ਇਸ ਦੇ ਨਾਲ ਹੀ ਉਸ ਦੇ ਦੋਸਤ ਵੀ ਉਸ ਦੀ ਮੌਤ ਤੋਂ ਪਰੇਸ਼ਾਨ ਹਨ । ਗਾਇਕ ਅੰਮ੍ਰਿਤ ਮਾਨ ਨੇ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਕਲਾਕਾਰ ਅੰਮ੍ਰਿਤ ਮਾਨ (Amrit Maan) ਨੇ ਸਿੱਧੂ ਮੂਸੇਵਾਲਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ- ਅੱਜ ਜਦੋਂ ਹਵੇਲੀ ਦੇ ਅੰਦਰ ਗਿਆ ਮੈਂ ਤਾਂ ਦਿਲ ਹੀ ਟੁੱਟ ਗਿਆ ਯਾਰ, ਜੱਟਾ ਤੁੰ ਹੈਨੀ ਸੀ ਬਾਕੀ ਸਾਰੇ ਸੀ💔. ਜਦੋਂ ਇਹ ਫੋਟੋ ਖਿੱਚੀ ਸੀ ਤੂੰ ਕਹਿੰਦਾ ਸੀ ਬਾਈ ਜਿੱਦਣ ਹਵੇਲੀ ਤਿਆਰ ਹੋ ਗਈ ਆਪਣੀਆਂ ਫੋਟੋਆਂ ਹੋਰ ਘੈਂਟ ਆਉਣਗੀਆਂ…
ਵਾਅਦਾ ਤੇਰੇ ਨਾਲ ਬੇਬੇ-ਬਾਪੂ ਦਾ ਖਿਆਲ ਰੱਖਾਂਗੇ, ਤੇਰੀ ਜਗ੍ਹਾਂ ਤੇ ਨਹੀਂ ਲੈ ਸਕਦੇ ਪਰ ਵੱਡਾ ਭਰਾ ਤੇਰਾ ਆਪਣਾ ਫਰਜ਼ ਨਿਭਾਉ❤️ਯਾਰੀ ਇੱਥੇ ਹੀ ਨਹੀਂ ਖਤਮ ਹੋਈ… ਯਾਰੀ ਤਾਂ ਹਾਲੇ ਸ਼ੁਰੂ ਹੋਈ ਆ…🙏🏽 ਦੱਸ ਦੇਈਏ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਗੀਤ “ਬੋਲੇ ਨੀ ਬੰਬੀਹਾ ਬੋਲੇ” ਦੀ ਸ਼ੂੰਟਿਗ ਕਰ ਰਹੇ ਸੀ। ਦੋਵਾਂ ਕਲਾਕਾਰਾਂ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਨਾਲ-ਨਾਲ ਵਿਵਾਦਿਤ ਬਿਆਨਾ ਦੇ ਚੱਲਦੇ ਵੀ ਸੁਰਖੀਆਂ ‘ਚ ਰਹੇ। ਹਾਲਾਂਕਿ ਇਸ ਵਿਚਕਾਰ ਉਨ੍ਹਾਂ ਨੇ ਪੰਜਾਬੀ ਸਿਨੇਮਾ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਜਿਸ ਵਿੱਚ G ਵੈਗਨ, ਟੋਚਨ, ਡਾਲਰ, ਬੈਡ ਫੈਲਾ, ਜੱਟ ਦਾ ਮੁਕਾਬਲਾ ਤੇ ਉਨ੍ਹਾਂ ਦਾ ਆਖਰੀ ਗੀਤ ਦਿ ਲਾਸਟ ਰਾਈਡ ਨੇ ਵੀ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।












