ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 8ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਸਿੰਘ ਦੁਪਹਿਰ ਬਾਅਦ 3 ਵਜੇ ਨਤੀਜੇ ਦਾ ਐਲਾਨ ਕਰਨਗੇ
ਇਸ ਤੋਂ ਇਲਾਵਾ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜੂਨ ਦੇ ਆਖਰੀ ਹਫ਼ਤੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਬੋਰਡ ਦੇ 10ਵੀਂ, 12ਵੀਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਵਿਦਿਆਰਥੀ PSEB ਦੀ ਅਧਿਕਾਰਤ ਸਾਈਟ pseb.ac.in ‘ਤੇ ਜਾ ਕੇ ਨਤੀਜਾ ਚੈੱਕ ਕਰਨ ਸਕਣਗੇ।
ਦੱਸ ਦਈਏ ਕਿ ਬੀਤੇ ਦਿਨ ਰਾਜਸਥਾਨ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਸੀਨੀਅਰ ਸੈਕੰਡਰੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਹੈ। ਜੈਪੁਰ ਵਿੱਚ ਇਸ ਸਾਲ ਦੇ ਨਤੀਜੇ ਵਿੱਚ ਕੁੜੀਆਂ ਨੇ ਫਿਰ ਬਾਜ਼ੀ ਮਾਰੀ ਹੈ। ਜੈਪੁਰ ਵਿੱਚ ਕਾਮਰਸ ਸਟਰੀਮ ਵਿੱਚ 98.73% ਕੁੜੀਆਂ ਪਾਸ ਹੋਈਆਂ ਹਨ। ਜਦੋਂ ਕਿ 97.18% ਲੜਕੇ ਪਾਸ ਹੋ ਸਕੇ ਹਨ। ਇਸੇ ਤਰ੍ਹਾਂ ਸਾਇੰਸ ਸਟਰੀਮ ਵਿੱਚ ਵੀ 97.63% ਲੜਕੀਆਂ ਪਾਸ ਹੋਈਆਂ ਹਨ। ਜਦੋਂ ਕਿ ਸਿਰਫ਼ 95.02% ਲੜਕੇ ਹੀ ਪਾਸ ਹੋ ਸਕੇ ਹਨ।
----------- Advertisement -----------
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਜਾਣਗੇ 8ਵੀਂ ਕਲਾਸ ਦੇ ਨਤੀਜੇ
Published on
----------- Advertisement -----------
----------- Advertisement -----------












