October 17, 2026, 8:08 am
----------- Advertisement -----------
HomeNewsEntertainmentਕਮਲ ਹਾਸਨ ਦੀ ਫ਼ਿਲਮ 'ਵਿਕਰਮ' ਨੇ ਕੀਤੀ ਰਿਕਾਰਡ ਤੋੜ ਕਮਾਈ, 2 ਦਿਨਾਂ...

ਕਮਲ ਹਾਸਨ ਦੀ ਫ਼ਿਲਮ ‘ਵਿਕਰਮ’ ਨੇ ਕੀਤੀ ਰਿਕਾਰਡ ਤੋੜ ਕਮਾਈ, 2 ਦਿਨਾਂ ‘ਚ ਪਹੁੰਚੀ 100 ਕਰੋੜ ਤੋਂ ਪਾਰ

Published on

----------- Advertisement -----------

ਕਮਲ ਹਾਸਨ ਦੀ ਫਿਲਮ ‘ਵਿਕਰਮ’ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਵਿਕਰਮ ਨੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਜਬਰਦਸਤ ਕਮਾਈ ਕੀਤੀ ਹੈ, ਇਸ ਨੇ ਸਿਰਫ ਦੋ ਦਿਨਾਂ ‘ਚ 100 ਕਰੋੜ (ਵਰਲਡ ਵਾਇਡ) ਦਾ ਅੰਕੜਾ ਪਾਰ ਕਰ ਲਿਆ ਹੈ। ਕਲਾਮ ਹਾਸਨ ਦੀ ਇਸ ਐਕਸ਼ਨ ਥ੍ਰਿਲਰ ਫਿਲਮ ਦੇ ਸਾਹਮਣੇ ਅਕਸ਼ੈ ਕੁਮਾਰ ਦੀ ਸਮਰਾਟ ਪ੍ਰਿਥਵੀਰਾਜ ਪਾਣੀ ਭਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਸ ਸ਼ੁੱਕਰਵਾਰ ਯਾਨੀ 3 ਜੂਨ ਨੂੰ ਸਮਰਾਟ ਪ੍ਰਿਥਵੀਰਾਜ ਅਤੇ ਵਿਕਰਮ ਦੇ ਨਾਲ ਮੇਜਰ ਨੂੰ ਵੀ ਰਿਲੀਜ਼ ਕੀਤਾ ਗਿਆ ਹੈ। ਬਾਕਸ ਆਫਿਸ ‘ਤੇ ਇਨ੍ਹਾਂ ਫਿਲਮਾਂ ਦਾ ਸਿੱਧਾ ਮੁਕਾਬਲਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ਨੀਵਾਰ ਨੂੰ ਕਿਸ ਫਿਲਮ ਨੇ ਬਾਕਸ ਆਫਿਸ ‘ਤੇ ਕਿੰਨੀ ਕਮਾਈ ਕੀਤੀ ਹੈ। ਕਮਲ ਹਾਸਨ ਨੇ ਫਿਲਮਸਾਜ਼ ਲੋਕੇਸ਼ ਕਾਨਾਗਰਾਜ ਦੀ ਐਕਸ਼ਨ ਥ੍ਰਿਲਰ ਫਿਲਮ ‘ਚ ਵੱਡੇ ਪਰਦੇ ‘ਤੇ ਜ਼ਬਰਦਸਤ ਵਾਪਸੀ ਕੀਤੀ ਹੈ।

ਸ਼ੁੱਕਰਵਾਰ ਦੀ ਬਾਕਸ ਆਫਿਸ ਰਿਪੋਰਟ ਮੁਤਾਬਕ ਫਿਲਮ ਨੇ ਪਹਿਲੇ ਦਿਨ ਦੇਸ਼ ਭਰ ‘ਚ 34 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੂਜੇ ਦਿਨ ਵੀ ਫਿਲਮ ਨੇ ਧਮਾਕੇਦਾਰ ਕਮਾਈ ਨਾਲ ਦੁਨੀਆ ਭਰ ਦੀਆਂ ਸਾਰੀਆਂ ਭਾਸ਼ਾਵਾਂ ‘ਚ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਜਿੰਨੀ ਤੇਜ਼ੀ ਨਾਲ ਇਸ ਫਿਲਮ ਨੇ ਆਪਣੀ ਕਮਾਈ ਵਧਾਈ ਹੈ, ਆਉਣ ਵਾਲੇ ਦਿਨਾਂ ‘ਚ ਇਹ ‘KGF ਚੈਪਟਰ 2’ ਦੇ ਕਰੀਬ ਪਹੁੰਚ ਜਾਵੇਗੀ। 26/11 ਦੇ ਮੁੰਬਈ ਹਮਲਿਆਂ ‘ਚ ਸ਼ਹੀਦ ਹੋਏ ਮੇਜਰ ਸੰਦੀਪ ਉਨੀਕ੍ਰਿਸ਼ਨਨ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਮੇਜਰ’ ਸਿਨੇਮਾਘਰਾਂ ‘ਚ ਪਹਿਲੇ ਦਿਨ ਸੁਸਤ ਰਹੀ। ਫਿਲਮ ਨੇ ਸਿਰਫ ਹਿੰਦੀ ਵਿੱਚ 96 ਲੱਖ ਰੁਪਏ ਕਮਾਏ ਸਨ। ਫਿਲਮ ਨੇ ਸਾਰੀਆਂ ਭਾਸ਼ਾਵਾਂ ‘ਚ ਬਾਕਸ ਆਫਿਸ ‘ਤੇ 7 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਪਾਸੇ ਜੇਕਰ ਸ਼ਨੀਵਾਰ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਅੰਕੜਿਆਂ ਮੁਤਾਬਕ ਇਸ ਫਿਲਮ ਨੇ 5.50 ਕਰੋੜ ਦੀ ਕਮਾਈ ਕੀਤੀ ਹੈ। ਇਸ ਹਿਸਾਬ ਨਾਲ ਘਰੇਲੂ ਬਾਕਸ ਆਫਿਸ ‘ਤੇ ਇਸ ਫਿਲਮ ਦਾ ਹੁਣ ਤੱਕ ਕੁਲ ਕੁਲੈਕਸ਼ਨ 12.50 ਕਰੋੜ ਰੁਪਏ ਹੋ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...