June 9, 2026, 7:07 am
----------- Advertisement -----------
HomeNewsLatest Newsਥਾਣੇ ਵਿੱਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

ਥਾਣੇ ਵਿੱਚ ਜਮ੍ਹਾਂ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ

Published on

----------- Advertisement -----------

ਭਗਤਾ ਭਾਈ ਕਾ- ਸਿਟੀ ਰਾਮਪੁਰਾ ਫੂਲ ਪੁਲਿਸ ਨੂੰ ਓਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਵਲੋਂ ਨਸ਼ਾ ਤਸਕਰ ਨੂੰ ਕਾਬੂ ਕਰਨ ਤੇ ਉਸ ਕੋਲ ਸਵਿਫਟ ਕਾਰ (ਕਾਰ ਨੰਬਰ ) ਵਿੱਚੋਂ ਹੈਰੋਇਨ,ਗੋਲੀਆਂ ਅਤੇ 32 ਬੋਰ ਅਸਲਾ ਬਰਾਮਦ ਕੀਤਾ ਗਿਆ। ਇਹ 32 ਬੋਰ ਦਾ ਅਸਲਾ ਜੋਕਿ ਪਹਿਲਾ ਤੋਂ ਹੀ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਅਸਲਾ ਮਾਲਿਕ ਵੱਲੋਂ ਜਮਾਂ ਕਰਵਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੀਤਮ ਸਿੰਘ ਸਪੁੱਤਰ ਸੁਖਵਿੰਦਰ ਸਿੰਘ ਉਪਰ ਦਰਜ ਪਰਚੇ ਦੀ ਜਾਂਚ ਵਿੱਚ ਉਸਦਾ ਅਸਲਾ 32 ਬੋਰ ਅਸਲਾ ਨੰਬਰ .RP 217609 GSF -IN-2016 ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਪੁਲਿਸ ਕੋਲ ਜਮਾਂ ਹੈ । ਹੁਣ 27 ਮਈ ਨੂੰ ਸਿਟੀ ਰਾਮਪੁਰਾ ਫੂਲ ਪੁਲਿਸ ਵੱਲੋਂ ਨਸ਼ਾ ਤਸਕਰ ਰਿਤਿਕ ਖੰਨਾ ਨੂੰ ਕਾਬੂ ਕਰ ਉਸ ਕੋਲੋ ਗੋਲੀਆਂ,ਹੈਰੋਇਨ, 32000 ਰੁਪਏ ਅਤੇ ਉਹੀ ਅਸਲਾ ਨੰਬਰ 32 ਬੋਰ ਅਸਲਾ ਕਾਰ ਸਮੇਤ ਬਰਾਮਦ ਕੀਤਾ । ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮਾਮਲੇ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਰਿਤਿਕ ਖੰਨਾ ਤੋਂ ਬਰਾਮਦ ਅਸਲਾ ਪ੍ਰੀਤਮ ਸਿੰਘ ਭਗਤਾ ਭਾਈਕਾ ਦਾ ਹੈ । ਹੋਰ ਪੜਤਾਲ ਤੇ ਪਤਾ ਲੱਗਾ ਕਿ ਪ੍ਰੀਤਮ ਸਿੰਘ ਇੱਕ ਸਥਾਨਕ ਪਤਰਕਾਰ ਹੈ ਅਤੇ ਜਿਸ ਉਪਰ 21 ਮਾਰਚ 2020 ਨੂੰ ਥਾਣਾ ਦਿਆਲਪੁਰਾ ਏਟ ਭਗਤਾ ਵਿੱਚ ਕੇਸ ਦਰਜ ਹੈ ਜਿਸ ਦੇ ਤਹਿਤ ਉਸਨੇ ਆਪਣਾ ਅਸਲਾ ਪੁਲਿਸ ਨੂੰ ਸਪੁਰਦ ਕੀਤਾ ਹੋਇਆ ਸੀ ਅਤੇ ਉਹੀ ਅਸਲਾ ਰਾਮਪੁਰਾ ਸਿਟੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਕੋਲੋ ਬਰਾਮਦ ਕੀਤਾ ਗਿਆ ਹੈ । ਸਵਾਲ ਇਹ ਹੈ ਕਿ ਪੁਲਿਸ ਕੋਲ ਜਮਾਂ ਅਸਲਾ ਬਾਹਰ ਨਸ਼ਾ ਤਸਕਰਾਂ ਕੋਲ ਕਿਵੇਂ ਪਹੁੰਚ ਸਕਦਾ ਹੈ । ਫਿਲਹਾਲ ਪੁਲਿਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਿਤਿਕ ਖੰਨਾ ਅਤੇ ਉਸਦੇ ਸਾਥੀ ਸਾਹਿਲ ਕੁਮਾਰ ਨੂੰ ਮੁੱਖ ਮੁਲਜਮ ਨਾਮਜ਼ਦ ਕੀਤਾ ਹੈ । ਸਾਹਿਲ ਕੁਮਾਰ ਫਿਲਹਾਲ ਫਰਾਰ ਹੈ। ਸੂਤਰਾਂ ਮੁਤਾਬਕ ਸਾਹਿਲ ਕੁਮਾਰ ਦੀ ਗਿਰਫਤਾਰੀ ਤੋਂ ਬਾਅਦ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚ ਸਕਦੀ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...