ਸੋਨੀ ਚੈਨਲ ‘ਤੇ ਕਪਿਲ ਸ਼ਰਮਾ ਦੇ ਸ਼ੋਅ ਦੀ ਜਗ੍ਹਾ ਹੁਣ ਨਵਾਂ ਸ਼ੋਅ ‘ਇੰਡੀਆਜ਼ ਲਾਫਟਰ ਚੈਂਪੀਅਨ’ ਆ ਰਿਹਾ ਹੈ, ਜੋ 11 ਜੂਨ ਤੋਂ ਹਰ ਸ਼ਨੀਵਾਰ ਰਾਤ 8:30 ਵਜੇ ਸ਼ੁਰੂ ਹੋਵੇਗਾ। ਸ਼ੇਖਰ ਸੁਮਨ ਅਤੇ ਅਰਚਨਾ ਪੂਰਨ ਸਿੰਘ ਸ਼ੋਅ ਨੂੰ ਜੱਜ ਕਰ ਰਹੇ ਹਨ। ਅਤੇ ਸ਼ੋਅ ਨੂੰ ਰੋਸ਼ੇਲ ਰਾਓ ਹੋਸਟ ਕਰ ਰਹੀ ਹੈ।
ਅਰਚਨਾ ਪੂਰਨ ਸਿੰਘ ਨੇ ਸ਼ੋ ਦੀ ਲੌਚਿਗ ਮੌਕੇ ਕਾਮੇਡੀ ਸਰਕਸ ਦੀ ਸ਼ੂਟਿੰਗ ਦੇ ਕਈ ਕਿੱਸੇ ਸਾਂਝੇ ਕੀਤੇ। ਉਨ੍ਹਾਂ ਕਿਹਾ, ”ਸਾਨੂੰ ਹਮੇਸ਼ਾ ਹੱਸਣਾ ਪੈਂਦਾ ਹੈ। ਪਰ ਕਈ ਵਾਰ ਸਾਡੇ ਹਾਸੇ ਪਿੱਛੇ ਬਹੁਤ ਦਰਦ ਹੁੰਦਾ ਹੈ, ਜੋ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ। ਜਦੋਂ ਮੈਂ ਕਾਮੇਡੀ ਸਰਕਸ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਮੇਰੀ ਸੱਸ ਬਹੁਤ ਬੀਮਾਰ ਸੀ। ਉਹ ਹਸਪਤਾਲ ਵਿੱਚ ਇਲਾਜ ਅਧੀਨ ਸੀ ਅਤੇ ਮੈਨੂੰ ਸ਼ੂਟ ਲਈ ਜਾਣਾ ਪਿਆ। ਮੈਂ ਸ਼ੂਟ ‘ਤੇ ਗਈ ਅਤੇ ਸ਼ਾਮ ਨੂੰ 6 ਵਜੇ ਪਤਾ ਲੱਗਾ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਮੈਂ ਸ਼ੂਟਿੰਗ ਵਾਲਿਆਂ ਨੂੰ ਕਿਹਾ ਕਿ ਮੈ ਤੁਰੰਤ ਉੱਥੋਂ ਜਾਣਾ ਹੈ, ਮੇਰੀ ਸੱਸ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, ਮੈਡਮ! ਤੁਸੀਂ 15 ਮਿੰਟਾਂ ਵਿੱਚ ਆਪਣੀ ਪ੍ਰਤੀਕਿਰਿਆ ਦੇ ਕੇ ਜਾ ਸਕਦੇ ਹੋ।
ਅਰਚਨਾ ਨੇ ਦੱਸਿਆ ਕਿ ਉਸ ਸਮੇਂ ਤਾਂ ਮੈਂ ਉੱਚੀ-ਉੱਚੀ ਹੱਸ ਰਹੀ ਸੀ, ਜਦੋਂ ਕਿ ਮੈਂ ਅੰਦਰੋਂ ਅੰਦਰੀ ਰੋ ਰਹੀ ਸੀ, ਪਰ ਰੋ ਵੀ ਨਹੀਂ ਸੀ ਸਕਦੀ। ਇਹ ਮੇਰੇ ਲਈ ਸਭ ਤੋਂ ਔਖਾ ਸਮਾਂ ਸੀ। ਪਰ ਇਹ ਮੇਰੀ ਮਜ਼ਬੂਰੀ ਸੀ, ਰੱਬ ਕਿਸੇ ਨੂੰ ਅਜਿਹੀ ਹਾਲਤ ਵਿੱਚ ਨਾ ਪਾਵੇ।
----------- Advertisement -----------
ਕਪਿਲ ਸ਼ਰਮਾ ਦੇ ਸ਼ੋਅ ਦੀ ਥਾਂ ਲਵੇਗਾ “ਇੰਡੀਆਜ਼ ਲਾਫਟਰ ਚੈਂਪੀਅਨ”
Published on
----------- Advertisement -----------
----------- Advertisement -----------












