ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀਆਂ ਫਿਲਮਾਂ ਨੂੰ ਬਾਕਸ ਆਫਿਸ ‘ਤੇ ਸਫਲਤਾ ਦੀ ਗਾਰੰਟੀ ਮੰਨਿਆ ਜਾਂਦਾ ਸੀ। ਇੱਕ ਸਾਲ ਵਿੱਚ ਅਕਸ਼ੇ ਕੁਮਾਰ ਦੀਆਂ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ ਅਤੇ ਬੈਕ ਟੂ ਬੈਕ ਹਿੱਟ ਹੋਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਇੱਕ ਦਹਾਕੇ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋ ਅਕਸ਼ੇ ਦੀਆ ਫ਼ਿਲਮਾਂ ਬਾਕਸ ਆਫ਼ਿਸ ‘ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀਆਂ । ਵਿਵਾਦਤ ਆਲੋਚਕ ਕਮਾਲ ਰਾਸ਼ਿਦ ਖਾਨ ਨੇ ਅਕਸ਼ੈ ਕੁਮਾਰ ਦੀ ਫਿਲਮ ਦੀ ਅਜਿਹੀ ਹਾਲਤ ਦੇਖ ਕੇ ਮਜ਼ਾਕ ਉਡਾਇਆ ਹੈ। ਕੇਆਰਕੇ ਨੇ ਟਵੀਟ ਕਰਕੇ ਅਕਸ਼ੇ ਕੁਮਾਰ ਦੀਆਂ ਲਗਾਤਾਰ ਫਲਾਪ ਫਿਲਮਾਂ ਦਾ ਮਜ਼ਾਕ ਉਡਾਇਆ ਹੈ। ਕੇਆਰਕੇ ਨੇ ਅਕਸ਼ੈ ਕੁਮਾਰ ਨੂੰ ਟ੍ਰੋਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
ਉਸ ਨੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘’ਭਰਾ, ਅਕਸ਼ੇ ਕੁਮਾਰ, ਤੁਸੀਂ ਬਾਲੀਵੁੱਡ ‘ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਕੱਠੀਆਂ ਲਗਾਤਾਰ 6 ਹਿੰਦੀ ਫ਼ਿਲਮਾਂ ਵਿੱਚ ਫਲਾਪ ਦੇ ਕੇ ਤੁਸੀਂ ਫਲਾਪ ਫ਼ਿਲਮਾਂ ਦੀਆਂ ਲਾਸ਼ਾ ਬਿਛਾ ਦਿੱਤੀਆਂ ਹਨ। ਇਸ ਸ਼ਾਨਦਾਰ ਰਿਕਾਰਡ ਲਈ ਤੁਹਾਡਾ ਬਹੁਤ ਧੰਨਵਾਦ’।ਦੱਸ ਦਈਏ ਕਿ ਹਾਲ ਹੀ ‘ਚ ਅਕਸ਼ੇ ਕੁਮਾਰ ਦੀ ਫ਼ਿਲਮ ਬੀਤੀ ਤਿੰਨ ਜੂਨ ਨੂੰ ਰਿਲੀਜ ਹੋਈ ਸੀ, 300 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਈ ਇਸ ਫ਼ਿਲਮ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸਨ । ਪਰ ਇਹ ਉਮੀਦਾਂ ਧਰੀਆਂ ਦੀਆਂ ਧਰੀਆਂ ਹੀ ਰਹਿ ਗਈਆਂ । ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ ਹੋਈਆਂ ਜਿਸ ਨੂੰ ਠੀਕ ਠਾਕ ਰਿਸਪਾਂਸ ਮਿਲਿਆ ਹੈ । ਪਰ ਕਮਾਲ ਆਰ ਖਾਨ ਅਕਸਰ ਸਾਰੇ ਅਦਾਕਾਰਾਂ ਦੀਆਂ ਫ਼ਿਲਮਾਂ ਬਾਰੇ ਰਾਇ ਰੱਖਦੇ ਰਹਿੰਦੇ ਹਨ ।












