August 23, 2026, 1:24 pm
----------- Advertisement -----------
HomeNewsLatest Newsਪੰਜਾਬ ਕਾਂਗਰਸ ਨੇ ਦਿੱਲੀ ਪੁਲਿਸ ਵੱਲੋਂ ਕਾਂਗਰਸ ਹੈੱਡਕੁਆਰਟਰ ਵਿੱਚ ਧੱਕੇਸ਼ਾਹੀ ਦੀ ਕੀਤੀ...

ਪੰਜਾਬ ਕਾਂਗਰਸ ਨੇ ਦਿੱਲੀ ਪੁਲਿਸ ਵੱਲੋਂ ਕਾਂਗਰਸ ਹੈੱਡਕੁਆਰਟਰ ਵਿੱਚ ਧੱਕੇਸ਼ਾਹੀ ਦੀ ਕੀਤੀ ਨਿਖੇਧੀ

Published on

----------- Advertisement -----------

ਸੰਗਰੂਰ, 15 ਜੂਨ : – ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਨੇ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕਾਂਗਰਸ ਹੈੱਡਕੁਆਰਟਰ ‘ਤੇ “ਹਮਲਾ” ਕੀਤਾ ਅਤੇ ਕਈ ਨੇਤਾਵਾਂ ਅਤੇ ਵਰਕਰਾਂ ਨਾਲ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਭਾਜਪਾ ਦੇ ਇਸ਼ਾਰੇ ’ਤੇ ਪੁਲੀਸ ਨੇ ਦਰਵਾਜ਼ੇ ਤੋੜ ਕੇ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਦਾਖ਼ਲ ਹੋ ਕੇ ਆਗੂਆਂ ਤੇ ਵਰਕਰਾਂ ਦੀ ਕੁੱਟਮਾਰ ਕੀਤੀ। ਪੰਜਾਬ ਕਾਂਗਰਸ ਦੇ ਆਗੂਆਂ ਨੇ ਕੇਂਦਰ ਸਰਕਾਰ ਦੀ ਅਗਵਾਈ ਹੇਠ ਦਿੱਲੀ ਪੁਲੀਸ ਵੱਲੋਂ ਨਵੀਂ ਦਿੱਲੀ ਸਥਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਕੀਤੀ ਗਈ ਅਪਮਾਨਜਨਕ ਅਤੇ ਤਾਨਾਸ਼ਾਹੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਹੈ।
ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੁਰਵਰਤੋਂ ਕਰਦਿਆਂ ਮਨਘੜਤ ਅਤੇ ਝੂਠੇ ਮਨੀ ਲਾਂਡਰਿੰਗ ਦੇ ਇਲਜ਼ਾਮ ਤਹਿਤ ਰਾਹੁਲ ਗਾਂਧੀ ਖਿਲਾਫ ਇਸਤੇਮਾਲ ਕਰਨ ਖਿਲਾਫ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫਤਰ ‘ਚ ਮੀਟਿੰਗ ਕਰ ਰਹੇ ਸਨ, ਜਦੋਂ ਪੁਲਸ ਨੇ ਸਿਆਸਤਦਾਨਾਂ ਅਤੇ ਵਰਕਰਾਂ ਨਾਲ ਹੱਥੋਪਾਈ ਕੀਤੀ ਅਤੇ ਕਈਆਂ ਨੂੰ ਗ੍ਰਿਫਤਾਰ ਕੀਤਾ।
ਕਾਂਗਰਸ ਨੇਤਾਵਾਂ ਨੇ ਕਿਹਾ ਕਿ ਪਾਰਟੀ ਨੇ ਅਸਲ ਵਿੱਚ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਨੂੰ ਵੱਡੇ ਨੁਕਸਾਨ ਤੋਂ ਬਚਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਏ.ਜੇ.ਐਲ. ਦੀ ਸਥਾਪਨਾ 1937 ਵਿੱਚ ਹੋਈ ਸੀ, ਜੋ ਕਿ ਨੈਸ਼ਨਲ ਹੈਰਾਲਡ ਅਤੇ ਭਾਰਤ ਵਿੱਚ ਅਜ਼ਾਦੀ ਦੀ ਲਹਿਰ ਦੀ ਆਵਾਜ਼ ਦੇਣ ਵਾਲੇ ਹੋਰ ਅਖ਼ਬਾਰਾਂ ਅਤੇ ਅੰਤਰਰਾਸ਼ਟਰੀ ਮੰਚਾਂ ‘ਤੇ ਪ੍ਰਕਾਸ਼ਤ ਕਰਦੀ ਸੀ।
ਉਨ੍ਹਾਂ ਖੁਲਾਸਾ ਕੀਤਾ ਕਿ ਸਮੇਂ ਦੌਰਾਨ ਕੰਪਨੀ ਨੂੰ ਘਾਟਾ ਪਿਆ ਸੀ ਅਤੇ 2002 ਤੱਕ 90 ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਸੀ, ਜਿਸਨੂੰ ਕਾਂਗਰਸ ਪਾਰਟੀ ਨੇ 2002 ਤੋਂ 2011 ਤੱਕ ਦੇ 10 ਸਾਲਾਂ ਦੌਰਾਨ ਆਪਣੇ ਕਾਨੂੰਨੀ ਸਾਧਨਾਂ ਰਾਹੀਂ ਚੁਕਾਇਆ ਸੀ।
ਇਸ ਤੋਂ ਬਾਅਦ, ਕੰਪਨੀ ਐਕਟ ਦੇ ਸੈਕਸ਼ਨ 25 ਦੇ ਤਹਿਤ ਇੱਕ ਗੈਰ-ਲਾਭਕਾਰੀ ਕੰਪਨੀ ਯੰਗ ਇੰਡੀਆ ਦੀ ਸਥਾਪਨਾ ਕੀਤੀ ਗਈ ਸੀ, ਜਿੱਥੇ ਕੋਈ ਵੀ ਟਰੱਸਟੀ ਇੱਕ ਪੈਸਾ ਵੀ ਲਾਭ, ਹਿੱਸੇ ਜਾਂ ਤਨਖਾਹ ਵਜੋਂ ਨਹੀਂ ਲੈ ਸਕਦਾ। ਕਾਂਗਰਸ ਦੁਆਰਾ ਅਦਾ ਕੀਤੇ 90 ਕਰੋੜ ਰੁਪਏ ਮੁਆਫ ਕਰ ਦਿੱਤੇ ਗਏ ਅਤੇ ਏਜੇਐਲ ਦੇ 50 ਲੱਖ ਰੁਪਏ ਦੇ ਕਰਜ਼ੇ ਨੂੰ ਇਕੁਇਟੀ ਸ਼ੇਅਰਾਂ ਵਿੱਚ ਬਦਲ ਦਿੱਤਾ ਗਿਆ। ਇਹ ਕੰਪਨੀਆਂ ਅਤੇ ਵਿੱਤੀ ਖੇਤਰ ਵਿੱਚ ਇੱਕ ਆਮ ਪ੍ਰਕਿਰਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਜੋ ਕਿ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਈ.ਡੀ. ਦੀ ਵਰਤੋਂ ਕਰ ਰਹੀ ਹੈ, ਨੇ ਮਨੀ ਲਾਂਡਰਿੰਗ ਦਾ ਕੇਸ ਖੜ੍ਹਾ ਕਰਨ ਦੀ ਕੋਸ਼ਿਸ਼ ਕਰਕੇ ਆਪਣੇ ਅਧਿਕਾਰਾਂ ਦੀਆਂ ਹੱਦਾਂ ਪਾਰ ਕਰ ਲਈਆਂ ਹਨ, ਜਦੋਂ ਕਿ ਟਰੱਸਟੀਆਂ ਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਅਸ਼ਵਨੀ ਸੇਖੜੀ, ਸੁਨੀਲ ਦੱਤੀ, ਰਮਨ ਭੱਲਾ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਸੁਬਰਾਮਨੀਅਮ ਵੀ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਤਾਰਪੁਰ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼; ਪਤੀ-ਸੱਸ ‘ਤੇ ਕੇਸ

ਜਲੰਧਰ ਦੇ ਕਰਤਾਰਪੁਰ ਥਾਣੇ ‘ਚ ਇੱਕ ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼...

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਨੂੰ ਰਾਜਾ ਵੜਿੰਗ ਨੇ ਭੇਜਿਆ ਨੋਟਿਸ, ਨਿੱਜੀ ਟਿੱਪਣੀਆਂ ਕਰਨ ਦੇ ਲਗਾਏ ਇਲਜ਼ਾਮ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਤੇ ਤਿੱਖੀ ਬਿਆਨਬਾਜ਼ੀ ਵਿਚਾਲੇ ਇਕ ਹੋਰ ਵੱਡਾ...

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...