November 22, 2026, 11:28 pm
----------- Advertisement -----------
HomeNewsAutomobilesਪਹਿਲਾ ਨਾਲੋਂ ਵੀ ਵੱਧ ਸ਼ਾਨਦਾਰ ਹੈ ਮਹਿੰਦਰਾ ਬੋਲੇਰੋ ਦਾ ਇਹ ਨਵਾਂ ਮਾਡਲ,...

ਪਹਿਲਾ ਨਾਲੋਂ ਵੀ ਵੱਧ ਸ਼ਾਨਦਾਰ ਹੈ ਮਹਿੰਦਰਾ ਬੋਲੇਰੋ ਦਾ ਇਹ ਨਵਾਂ ਮਾਡਲ, ਜਾਣੋ ਪੂਰੀ ਡਿਟੇਲ

Published on

----------- Advertisement -----------

ਮਹਿੰਦਰਾ ਬੋਲੇਰੋ ਨੇ ਆਪਣੇ ਬਾਡੀ, 7-ਸੀਟਰ ਸਮਰੱਥਾ ਅਤੇ ਰੀਅਰ-ਵ੍ਹੀਲ-ਡ੍ਰਾਈਵ ਲੇਆਉਟ ਦੇ ਕਾਰਨ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਕੰਪਨੀ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮਹਿੰਦਰਾ ਨੇ ਹਾਲ ਹੀ ਵਿੱਚ ਬੋਲੇਰੋ ਨੂੰ ਅਪਡੇਟ ਕੀਤਾ ਹੈ। ਇਸ ਤੋਂ ਬਾਅਦ ਬੋਲੈਰੋ ਦੀ ਨਵੀਂ ਲੁੱਕ ਦੀ ਫੋਟੋ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਹੈ। ਮਹਿੰਦਰਾ ਜਲਦ ਹੀ ਇਸ ਨਵੀਂ ਬੋਲੇਰੋ ਨੂੰ ਬਾਜ਼ਾਰ ‘ਚ ਉਤਾਰ ਸਕਦੀ ਹੈ।
ਫਿਲਹਾਲ ਇਸ ਨਵੀਂ SUV ਨੂੰ ਦੱਖਣੀ ਅਫਰੀਕਾ ਦੀਆਂ ਸੜਕਾਂ ‘ਤੇ ਟੈਸਟ ਕੀਤਾ ਜਾ ਰਿਹਾ ਹੈ। ਦੱਖਣੀ ਅਫਰੀਕਾ ਦੀਆਂ ਸੜਕਾਂ ‘ਤੇ ਬੋਲੇਰੋ ਦੌੜਦੀ ਦਿਖਾਈ ਦੇ ਰਹੀ ਹੈ ਨਵੀਂ ਬੋਲੇਰੋ ‘ਚ ਕੁਝ ਹੀ ਅਪਡੇਟ ਕੀਤੇ ਜਾ ਰਹੇ ਹਨ, ਜਦਕਿ ਕਾਰ ਪੁਰਾਣੀ ਵਾਂਗ ਹੀ ਹੋਵੇਗੀ। ਹਾਲਾਂਕਿ, ਅਪਡੇਟ ਤੋਂ ਬਾਅਦ, ਨਵੀਂ ਬੋਲੇਰੋ 2 ਰੰਗਾਂ ਦੇ ਐਕਸਟੀਰਿਅਰ ਦੇ ਨਾਲ ਆਵੇਗੀ। ਬੋਲੇਰੋ ਜੂਨ ਦੇ ਅੰਤ ਤੱਕ ਪੇਸ਼ ਕੀਤੀ ਜਾ ਸਕਦੀ ਹੈ। ਹਾਲਾਂਕਿ ਕੰਪਨੀ ਨੇ ਇਸ ਦੇ ਲਾਂਚ ਨੂੰ ਲੈ ਕੇ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਹੈ। ਇਸ ‘ਚ ਲੈਪ ਦਾ ਡਿਜ਼ਾਈਨ ਪਹਿਲਾਂ ਵਾਂਗ ਹੀ ਹੋਣ ਵਾਲਾ ਹੈ। ਜਦੋਂ ਕਿ ਇਸ ਦੇ ਅੰਦਰ ਜ਼ਰੂਰ ਬਦਲਾਅ ਕੀਤੇ ਜਾ ਰਹੇ ਹਨ। ਜਿਸ ‘ਚ ਮੋਡੀਫਾਈਡ ਡੈਸ਼ਬੋਰਡ ਅਤੇ ਅਪਹੋਲਸਟ੍ਰੀ ਦੇਖਣ ਨੂੰ ਮਿਲੇਗੀ।
ਇਸ ਦੇ ਇੰਜਣ ਲਈ 5 ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ। ਇਹ ਬੋਲੈਰੋ 16.7 kmpl ਦੀ ਰਫਤਾਰ ਨਾਲ ਚੱਲੇਗੀ। ਇਸ ‘ਚ 3 ਸਿਲੰਡਰ ਹੋਣ ਦੇ ਬਾਵਜੂਦ ਇਹ ਕਾਰ ਦੀ ਸਪੀਡ ਨੂੰ ਹੋਰ ਵੀ ਤੇਜ਼ ਕਰ ਸਕਦਾ ਹੈ। ਬੋਲੇਰੋ ਤੋਂ ਇਲਾਵਾ ਮਹਿੰਦਰਾ ਸਕਾਰਪੀਓ ਨੂੰ ਵੀ ਅਪਡੇਟ ਕਰਨ ‘ਤੇ ਕੰਮ ਕਰ ਰਹੀ ਹੈ। ਤੁਹਾਨੂੰ ਜਲਦੀ ਹੀ ਸਕਾਰਪੀਓ ਦੀ ਅਪਡੇਟ ਵੀ ਦੇਖਣ ਨੂੰ ਮਿਲੇਗੀ।
ਇਸ ਤੋਂ ਇਲਾਵਾ ਮਹਿੰਦਰਾ ਬੋਲੇਰੋ ਨਿਓ ਪਲੱਸ ਨੂੰ ਪੰਜ ਵੇਰੀਐਂਟਸ ਅਤੇ ਦੋ ਸੀਟਿੰਗ ਲੇਆਉਟ ਜਾਂ ਸੱਤ-ਸੀਟਰ ਜਾਂ ਉੱਚ-ਘਣਤਾ ਵਾਲੇ ਨੌਂ ਯਾਤਰੀ ਲੇਆਉਟ ਵਿੱਚ ਪੇਸ਼ ਕਰਨ ਜਾ ਰਹੀ ਹੈ। ਬੋਲੇਰੋ ਪਰਿਵਾਰ ਦੀ ਇਹ ਕਾਰ ਕਿਫਾਇਤੀ ਕੀਮਤ ‘ਤੇ ਇੱਕ ਮਜ਼ਬੂਤ ​​ਬਾਡੀ ਡਿਜ਼ਾਈਨ ਦੀ ਪੇਸ਼ਕਸ਼ ਕਰਦੀ ਹੈ। ਹਾਲਾਂਕਿ, ਗਾਹਕਾਂ ਨੂੰ ਲੁਭਾਉਣ ਲਈ, ਮਹਿੰਦਰਾ ਹੁਣ 14,000 ਰੁਪਏ ਤੱਕ ਦੀ ਛੋਟ ਦੇ ਨਾਲ ਬੋਲੇਰੋ ਨਿਓ ਐਸਯੂਵੀ ਦੀ ਪੇਸ਼ਕਸ਼ ਕਰ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...

ਮੋਹਾਲੀ ਦੇ ਮਸ਼ਹੂਰ ਹੇਅਰ ਸੈਲੂਨ ਦੇ ਬਾਹਰ ਬਾਈਕ ਸਵਾਰਾਂ ਵੱਲੋਂ ਫਾਇਰਿੰਗ, CCTV ਫੁਟੇਜ ਖੰਗਾਲ ਰਹੀ ਪੁਲਿਸ

ਮੋਹਾਲੀ ਦੇ ਫੇਜ਼ 11 ਵਿੱਚ ਸ਼ਨੀਵਾਰ ਨੂੰ ਹੇਅਰ ਮਾਸਟਰ ਸੈਲੂਨ ‘ਤੇ ਦੋ ਬਾਈਕ ਸਵਾਰ...

‘ਮੁੜ ਖੁੱਲ੍ਹਣਾ ਚਾਹੀਦਾ ਹੈ ਲੰਬੇ ਸਮੇ ਤੋਂ ਬੰਦ ਪਿਆ ਲਾਂਘਾ’ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਬੋਲੇ ਜਥੇਦਾਰ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ...

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...