ਪੰਜਾਬ ‘ਚ ਇਕ ਵਾਰ ਫਿਰ ਕੋਰੋਨਾ ਨੇ ਚਿੰਤਾ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧਣੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ 24 ਘੰਟਿਆਂ ਦੌਰਾਨ 92 ਨਵੇਂ ਮਰੀਜ਼ ਮਿਲੇ ਹਨ। ਇਸ ਨਾਲ ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 430 ਹੋ ਗਈ ਹੈ। ਸੂਬੇ ਦੀ ਸਕਾਰਾਤਮਕਤਾ ਦਰ ਵੀ 1% ਤੋਂ ਵੱਧ ਗਈ ਹੈ।
ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ 17 ਮਰੀਜ਼ ਜੀਵਨ ਬਚਾਓ ਸਹਾਇਤਾ(Life saving suport) ‘ਤੇ ਹਨ। ਇਨ੍ਹਾਂ ਵਿੱਚੋਂ 14 ਮਰੀਜ਼ਾਂ ਨੂੰ ਆਕਸੀਜਨ ਤੇ 3 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਦੱਸ ਦਈਏ ਕਿ ਵੀਰਵਾਰ ਨੂੰ 8,973 ਨਮੂਨਿਆਂ ਦੇ ਨਾਲ 8,943 ਟੈਸਟ ਕੀਤੇ ਗਏ। 1 ਅਪ੍ਰੈਲ ਤੋਂ ਪੰਜਾਬ ‘ਚ ਕੋਰੋਨਾ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 3 ਮੌਤਾਂ ਮੁਹਾਲੀ ਵਿੱਚ ਹੋਈਆਂ ਹਨ। ਲੁਧਿਆਣਾ ‘ਚ 2 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਲੰਧਰ, ਗੁਰਦਾਸਪੁਰ, ਕਪੂਰਥਲਾ, ਮਾਨਸਾ ਅਤੇ ਮੋਗਾ ਵਿੱਚ 1-1 ਮਰੀਜ਼ ਦੀ ਮੌਤ ਹੋ ਚੁੱਕੀ ਹੈ।
----------- Advertisement -----------
ਪੰਜਾਬ ‘ਚ 2 ਮਹੀਨਿਆਂ ਬਾਅਦ 24 ਘੰਟਿਆਂ ‘ਚ ਮਿਲੇ 92 ਕੋਰੋਨਾ ਮਰੀਜ਼
Published on
----------- Advertisement -----------
----------- Advertisement -----------












