June 6, 2026, 6:30 am
----------- Advertisement -----------
HomeNewsLatest Newsਪੰਜਾਬ ਦੇ ਸਕੂਲ ਕੇਂਦਰੀ ਬੋਰਡ ਦੀ ਬਜਾਏ ਪੰਜਾਬ ਬੋਰਡ ਨਾਲ ਜੋੜੇ ਜਾਣ:...

ਪੰਜਾਬ ਦੇ ਸਕੂਲ ਕੇਂਦਰੀ ਬੋਰਡ ਦੀ ਬਜਾਏ ਪੰਜਾਬ ਬੋਰਡ ਨਾਲ ਜੋੜੇ ਜਾਣ: ਕੇਂਦਰੀ ਸਿੰਘ ਸਭਾ

Published on

----------- Advertisement -----------

ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਵੱਲੋਂ ਇਕ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ। ਕੇਂਦਰੀ ਸਿੰਘ ਸਭਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਪੰਜਾਬੀਅਤ ਨੂੰ ਪ੍ਰਫੁਲੱਤ ਅਤੇ ਮਜ਼ਬੂਤ ਕਰਨ ਲਈ ਸੂਬੇ ਦੇ ਸਕੂਲ ਪੰਜਾਬ ਐਜੂਕੇਸ਼ਨ ਬੋਰਡ ਨਾਲ ਜੋੜੇ ਜਾਣ।
ਉਨ੍ਹਾਂ ਕਿਹਾ ਕਿ ਕੇਂਦਰੀ ਬੋਰਡ ਖਾਸ ਕਰਕੇ ਸੀ.ਬੀ.ਐਸ.ਸੀ ਨਾਲ ਪ੍ਰਾਈਵੇਟ ਨਿਜੀ ਸਕੂਲਾਂ ਨੂੰ ਜੋੜ੍ਹਨ ਦੀ ਇਜ਼ਾਜਤ ਦੇਣਾ ਪੰਜਾਬੀ ਕੀਮਤ ਉੱਤੇ ਹਿੰਦੀ ਅਤੇ ਹੋਰ ਗੈਰ-ਪੰਜਾਬੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨਾ ਹੈ। ਸੂਬੇ ਦੇ ਕੁੱਲ 28568 ਸਕੂਲਾਂ ਵਿੱਚੋਂ 33 ਪ੍ਰਤੀਸ਼ਤ ਨਿਜੀ ਸਕੂਲ ਹਨ ਜਿੰਨ੍ਹਾਂ ਵਿੱਚੋਂ ਬਹੁਤੇ ਕੇਂਦਰੀ ਬੋਰਡਾਂ ਨਾਲ ਜੁੜ੍ਹੇ ਹੋਏ ਹਨ। ਨਿਜੀ ਸਕੂਲਾਂ ਵਿੱਚ ਪੰਜਾਬੀ ਪੜਾਉਣਾ ਜ਼ਰੂਰੀ ਵਿਸ਼ਾ ਨਹੀਂ ਸਗੋਂ ਉਹ ਪੰਜਾਬ ਦੀ ਹਿਸਟਰੀ ਨੂੰ ਰਾਸ਼ਟਰਵਾਦੀ ਨਜ਼ਰੀਏ ਤੋਂ ਲਿਖੀਆਂ ਕਿਤਾਬਾਂ ਰਾਹੀਂ ਹੀ ਪੜ੍ਹਾ ਰਹੇ ਹਨ। ਭਾਵੇਂ, ਪੰਜਾਬੀ ਬੋਲੀ ਦੇ ਆਧਾਰ ਉੱਤੇ ਪੰਜਾਬੀ ਸੂਬਾ ਬਣਾਉਣ ਵਾਲਿਆਂ ਨੇ ਵੀ ਆਪਣੀਆਂ ਸਰਕਰਾਂ ਸਮੇਂ ਨਿਜੀ/ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਨਹੀਂ ਕਰ ਸਕੀਆ। ਸੂਬੇ ਦੀਆਂ ਕੋਰਟ/ਕਚਿਹਰੀਆਂ ਵਿੱਚ ਪੰਜਾਬੀ ਨੂੰ ਅਜੇ ਤੱਕ ਮਾਨਤਾ ਨਹੀਂ ਦਿੱਤੀ ਗਈ। ਸਰਕਾਰੀ ਦਫਤਰਾਂ ਵਿੱਚ ਪੰਜਾਬੀ ਲਾਗੂ ਕਰਨ ਦੀ ਖਾਨਾ ਪੂਰਤੀ ਹੋ ਰਹੀ ਹੈ।
ਅਸੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆ ਅਸਾਮੀਆਂ ਤੁਰੰਤ ਭਰੀਆਂ ਜਾਣ। ਇਸ ਦੇ ਨਾਲ-ਨਾਲ, ਪੰਜਾਬ ਦੇ ਪ੍ਰਾਈਵੇਟ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਪੰਜਾਬੀ ਵਿਸ਼ਾ ਲਾਜ਼ਮੀ ਕੀਤਾ ਜਾਵੇ। ਇਸ ਤੋਂ ਇਲਾਵਾਂ ਪੰਜਾਬ ਵਿੱਚ ਦੁਕਾਨਾਂ ਦੇ ਸਾਈਨਬੋਰਡ ਪੰਜਾਬੀ ਵਿੱਚ ਹੋਣ ਚਾਹੀਦੇ ਹਨ ਅਤੇ ਵਿਕਣ ਵਾਲੇ ਉਤਪਾਦਾਂ ਦੇ ਨਾਮ ਪੰਜਾਬੀ ਵਿੱਚ ਲਿਖੇ ਜਾਣ। ਸਿੰਘ ਸਭਾ ਪੰਜਾਬੀ ਮਾਂ-ਬਾਪ ਨੂੰ ਅਪੀਲ ਕਰਦੀ ਹੈ ਕਿ ਉਹ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨ ਅਤੇ ਮਾਸੂਮਾਂ ਤੋਂ ਮਾਂ-ਬੋਲੀ ਖੋਹਣ ਦਾ ਅਣਜਾਣੇ ਹੀ ਧੱਕਾ ਨਾ ਕਰਨ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪਿੱਛੋਂ ਅੰਗਰੇਜ਼ਾਂ ਨੇ ਪੰਜਾਬੀ ਨੂੰ ਪਿੱਛੇ ਸੁੱਟਕੇ ਵੱਡੇ ਅਣਵੰਡੇ ਪੰਜਾਬ ਦੀ ਸਰਕਾਰੀ ਭਾਸ਼ਾ ਉਰਦੂ ਬਣਾ ਦਿੱਤਾ ਸੀ। ਬਦਕਿਸਮਤੀ ਕਿ 1947 ਦੀ ਵੰਡ ਵਿੱਚ ਬਣੇ ਪਾਕਿਸਤਾਨ ਨੇ ਵੱਖ ਵੱਖ ਸੂਬਿਆਂ ਨੂੰ ਦੇਸ਼ ਵਿੱਚ ਬੰਨ ਕੇ ਰੱਖਣ ਲਈ ਉਰਦੂ ਨੂੰ ਪਾਕਿਸਤਾਨ ਦੇ ਨੈਸ਼ਨਲਿਜ਼ਮ ਦਾ ਧੁਰਾ ਬਣਾਕੇ, ਲਹਿੰਦੇ ਪੰਜਾਬ ਵਿੱਚ ਸਕੂਲ, ਕਾਲਜਾਂ ਅਤੇ ਅਦਾਰਿਆਂ ਵਿੱਚ ਵੀ ਉਰਦੂ ਨੂੰ ਹੀ ਲਾਗੂ ਕੀਤਾ। ਇਸ ਨਾਲ ਲਹਿੰਦ ਪੰਜਾਬ ਵਿੱਚ ਵਸਦੇ ਪੰਜਾਬੀਆਂ ਤੋਂ ਮਾਂ-ਬੋਲੀ ਖੋਹਣ ਦਾ ਵੱਡਾ ਧੱਕਾ ਕੀਤਾ। ਪਰ ਹੁਣ ਲਹਿੰਦੇ ਪੰਜਾਬ ਵਿੱਚ ਦੀ ਪੰਜਾਬੀ ਦੀ ਬਣਦੀ ਥਾਂ ਦਿਵਾਉਣ ਲਈ ਉੱਥੋਂ ਦੇ ਵਸਿੰਦੇ ਵੀ ਸਰਗਰਮ ਹੋ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...