ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਦੇਸ਼ ਭਰ ਦੇ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਟਾਰੀ ਸਰਹੱਦ ਵਿਖੇ ਮੰਗਲਵਾਰ ਸਵੇਰੇ 5 ਵਜੇ ਯੋਗਾ ਪ੍ਰੋਗਰਾਮ ਕਰਵਾਇਆ ਗਿਆ। ਅਟਾਰੀ ਬਾਰਡਰ ‘ਤੇ ਗੈਲਰੀ ‘ਚ ਵੱਡੀਆਂ ਸਕਰੀਨਾਂ ‘ਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੋਗਾ ਕਰਦੇ ਨਜ਼ਰ ਆਏ, ਉੱਥੇ ਹੀ ਉਨ੍ਹਾਂ ਦੇ ਨਾਲ ਬੀ.ਐੱਸ.ਐੱਫ ਦੇ ਜਵਾਨ ਵੀ ਪੂਰੀ ਗੈਲਰੀ ‘ਚ ਯੋਗਾ ਕਰਦੇ ਨਜ਼ਰ ਆਏ। 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਬੀਐਸਐਫ ਦੇ ਜਵਾਨਾਂ ਨੇ ਅਟਾਰੀ ਸਰਹੱਦ ‘ਤੇ ਯੋਗਾ ਕਰਕੇ ਦੁਨੀਆ ਨੂੰ ਯੋਗਾ ਦੀ ਸ਼ਕਤੀ ਦਿਖਾਈ।
ਕਰੀਬ 1 ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਜਵਾਨਾਂ ਨੇ ਪੂਰੀ ਦੁਨੀਆ ਨੂੰ ਯੋਗਾ ਕਰਨ ਦਾ ਸੰਦੇਸ਼ ਦਿੱਤਾ ਅਤੇ ਯੋਗ ਦੀ ਸ਼ਕਤੀ ਬਾਰੇ ਵੀ ਦੱਸਿਆ। ਬੀ.ਐਸ.ਐਫ ਦੇ ਜਵਾਨਾਂ ਨੇ ਦੱਸਿਆ ਕਿ ਯੋਗਾ ਨਾਲ ਜਿੱਥੇ ਤੁਸੀਂ ਸਰੀਰਕ ਤੌਰ ‘ਤੇ ਤੰਦਰੁਸਤ ਰਹਿੰਦੇ ਹੋ ਉੱਥੇ ਮਾਨਸਿਕ ਤੌਰ ‘ਤੇ ਵੀ ਮਜ਼ਬੂਤ ਬਣਦੇ ਹੋ। ਅਟਾਰੀ ਸਰਹੱਦ ਤੋਂ ਇਲਾਵਾ ਸ਼ਹਿਰ ਵਿੱਚ ਵੀ ਵੱਖ-ਵੱਖ ਯੋਗਾ ਪ੍ਰੋਗਰਾਮ ਕਰਵਾਏ ਗਏ। ਕੰਪਨੀ ਗਾਰਡਨ ਅਤੇ ਗੋਲ ਬਾਗ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਮਾਹਿਰਾਂ ਨਾਲ ਯੋਗਾ ਕੀਤਾ।
----------- Advertisement -----------
International Yoga Day: ਅਟਾਰੀ ਸਰਹੱਦ ‘ਤੇ ਯੋਗਾ ਪ੍ਰੋਗਰਾਮ ਦਾ ਆਯੋਜਨ, BSF ਦੇ ਜਵਾਨਾਂ ਨੇ ਯੋਗਾ ਕਰਕੇ ਦੁਨੀਆ ਨੂੰ ਦੱਸੀ ਯੋਗਾ ਦੀ ਤਾਕਤ
Published on
----------- Advertisement -----------
----------- Advertisement -----------












