ਅੱਜ ਗਾਰਡੀਅਨ ਰਿੰਗ ਦੇ ਤਹਿਤ ਸ਼੍ਰੀਲੰਕਾ ਦੇ ਸਾਰੇ ਡਿਪਲੋਮੈਟਿਕ ਦਫਤਰਾਂ ਦੁਆਰਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਕੋਲੰਬੋ ਵਿੱਚ ਇਹ ਜਸ਼ਨ ਸੁਤੰਤਰਤਾ ਸਕੁਏਅਰ ਵਿੱਚ ਆਯੋਜਿਤ ਕੀਤੇ ਗਏ ਸਨ ਅਤੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਨਾਲ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸ਼ਿਰਕਤ ਕੀਤੀ।
ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਮੌਜੂਦਗੀ ਵਿੱਚ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦਾ ਜਸ਼ਨ ਮਨਾਇਆ ਗਿਆ। ਵਿਕਰਮਸਿੰਘੇ ਦੀ ਮੌਜੂਦਗੀ ਇਸ ਲਈ ਵੀ ਖਾਸ ਰਹੀ ਕਿਉਕਿ ਸ਼੍ਰੀਲੰਕਾ ‘ਚ ਚੱਲ ਰਹੇ ਸੰਕਟ ਦੌਰਾਨ ਉਨ੍ਹਾਂ ਨੂੰ ਹੁਣ ਤੱਕ ਕਿਸੇ ਜਨਤਕ ਪ੍ਰੋਗਰਾਮ ‘ਚ ਨਹੀਂ ਦੇਖਿਆ ਗਿਆ।
ਸ਼੍ਰੀਲੰਕਾ ਦੇ ਸੰਕਟ ਦੇ ਵਿਚਕਾਰ ਵਿਕਰਮਾਸਿੰਘੇ ਨੂੰ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਦੇਸ਼ ਵਿੱਚ ਗੰਭੀਰ ਆਰਥਿਕ ਸੰਕਟ ਦੇ ਵਿਚਕਾਰ ਮਹਿੰਦਾ ਰਾਜਪਕਸ਼ੇ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ। ਵਿਕਰਮਸਿੰਘੇ ਨੇ ਆਪਣੀ ਨਿਯੁਕਤੀ ਤੋਂ ਬਾਅਦ ਭਾਰਤ ਦੀ ਤਾਰੀਫ ਕੀਤੀ ਸੀ ਅਤੇ ਇੱਥੋਂ ਮਿਲ ਰਹੀ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਸੀ।
----------- Advertisement -----------
ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
Published on
----------- Advertisement -----------
----------- Advertisement -----------












