ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਧੀ ਦੇ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ । ਅਦਾਕਾਰਾ ਦਾ ਇੱਕ ਵੀਡੀਓ ਉਸ ਦੀ ਧੀ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਧੀ ਨੂੰ ਸ਼ੇਰ ਵਿਖਾ ਰਹੀ ਹੈ । ਦਰਅਸਲ ਇਹ ਵੀਡੀਓ ਕਿਸੇ ਜ਼ੂ ਦਾ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿਦੇਸ਼ ‘ਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਹਾਲ ਹੀ ‘ਚ ਉਸ ਨੇ ਇੱਕ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ ਅਤੇ ਹਾਲ ਹੀ ‘ਚ ਉਹ ਨਿਕੰਮਾ ਫ਼ਿਲਮ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ । ਅਦਾਕਾਰਾ ਕੁਝ ਸਮਾਂ ਪਹਿਲਾਂ ਹੀ ਪਰੇਸ਼ ਰਾਵਲ ਦੇ ਨਾਲ ਫ਼ਿਲਮ ‘ਹੰਗਾਮਾ-2’ ‘ਚ ਨਜ਼ਰ ਆਈ ਸੀ । ਹਾਲ ਹੀ ‘ਚ ਉਹ ਪਰੇਸ਼ ਰਾਵਲ ਦੇ ਨਾਲ ਨਜ਼ਰ ਆਈ ਸੀ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।ਸ਼ਿਲਪਾ ਸ਼ੈੱਟੀ ਆਪਣੀ ਫਿੱਟਨੈਸ ਨੂੰ ਲੈ ਕੇ ਕਾਫੀ ਸਚੇਤ ਰਹਿੰਦੀ ਹੈ ਖੁਦ ਨੂੰ ਫਿੱਟ ਰੱਖਣ ਦੇ ਲਈ ਉਹ ਯੋਗਾ ਦਾ ਸਹਾਰਾ ਲੈਂਦੀ ਹੈ ।ਅਕਸਰ ਉਹ ਯੋਗਾ ਸੈਸ਼ਨ ਦੇ ਵੀਡੀਓ ਸਾਂਝੇ ਕਰਕੇ ਹੋਰਨਾਂ ਲੋਕਾਂ ਨੂੰ ਵੀ ਪ੍ਰੇਰਿਤ ਕਰਦੀ ਰਹਿੰਦੀ ਹੈ ।












